ਚੰਡੀਗੜ੍ਹ, 22 ਅਕਤੂਬਰ 2024: ਬੈਂਗਲੁਰੂ ‘ਚ ਭਾਰੀ ਮੀਂਹ (Heavy Rain) ਕਾਰਨ ਇੱਕ ਨਿਰਮਾਣ ਅਧੀਨ ਇਕ ਇਮਾਰਤ ਢਹਿਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਇਮਾਰਤ ਦੇ ਮਲਬੇ ਹੇਠ 17 ਮਜ਼ਦੂਰਾਂ ਦੇ ਦਬੇ ਹੋਣ ਦਾ ਖਦਸ਼ਾ ਹੈ | ਇਹ ਹਾਦਸਾ ਬੈਂਗਲੁਰੂ ਪੂਰਬੀ ਦੇ ਬਾਬੂ ਸਪਲਿਆ ਇਲਾਕੇ ‘ਚ ਵਾਪਰਿਆ ਹੈ |
ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਦੋ ਐਮਰਜੈਂਸੀ ਅਤੇ ਫਾਇਰ ਬ੍ਰਿਗੇਡ ਦੇ ਨਾਲ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਮਜ਼ਦੂਰਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਜਿਕਰਯੋਗ ਹੈ ਕਿ ਸੋਮਵਾਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ (Heavy Rain) ਕਾਰਨ ਪੂਰੇ ਬੈਂਗਲੁਰੂ ‘ਚ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ।
ਪਾਣੀ ਭਰਨ ਕਾਰਨ ਕਈ ਸੜਕਾਂ ਬੰਦ ਹਨ ਅਤੇ ਪ੍ਰਸ਼ਾਸਨ ਨੇ ਲੋਕਾਂ ਨੂੰ ਬਚਾਉਣ ਲਈ ਸੜਕਾਂ ‘ਤੇ ਕਿਸ਼ਤੀਆਂ ਚਲਾ ਦਿੱਤੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਸਵੇਰ ਤੱਕ ਬੈਂਗਲੁਰੂ ਦੇ ਪੇਂਡੂ ਖੇਤਰਾਂ ‘ਚ 176 ਮਿਲੀਮੀਟਰ ਮੀਂਹ ਪਿਆ ਹੈ। ਜਦੋਂ ਕਿ ਬੰਗਲੌਰ ਸ਼ਹਿਰੀ ਖੇਤਰ ‘ਚ 157 ਮਿਲੀਮੀਟਰ ਬਾਰਿਸ਼ ਹੋਈ ਹੈ। ਭਾਰੀ ਮੀਂਹ ਕਾਰਨ ਬੈਂਗਲੁਰੂ ‘ਚ ਫਲਾਈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।