ਚੰਡੀਗੜ੍ਹ, 19 ਜੁਲਾਈ 2023: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀਆਂ ਖ਼ਬਰਾਂ ਹਨ, ਪਟਿਆਲਾ (Patiala) ਵਿੱਚ ਅੱਜ ਭਾਰੀ ਬਾਰਿਸ਼ ਪੈ ਰਹੀ ਹੈ | ਬੀਤੀ ਦੇਰ ਰਾਤ ਭਾਰੀ ਬਾਰਿਸ਼ ਕਾਰਨ ਪਟਿਆਲਾ ਦੇ ਨਾਲ ਲੱਗਦੇ ਰਾਘੋ ਮਾਜਰਾ ਦੇ ਜੰਗੀ ਜਥਾ ਗੁਰਦੁਆਰਾ ਸਾਹਿਬ ਨੇੜੇ ਇਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ | ਇਸ ਹਾਦਸੇ ਵਿੱਚ ਮਕਾਨ ‘ਚ ਸੌ ਰਹੇ 2 ਵਿਅਕਤੀਆਂ ਦੀ ਮੌਤ ਹੋ ਗਈ, ਜਦੋਕਿ ਤਿੰਨ ਜਣੇ ਜ਼ਖਮੀ ਦੱਸੇ ਜਾ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਇਸ ਕਿਰਾਏ ਦੇ ਮਕਾਨ ‘ਚ ਪਰਵਾਸੀ ਮਜ਼ਦੂਰ ਰਹਿ ਰਹੇ ਸਨ। ਮ੍ਰਿਤਕਾਂ ਦੀ ਪਛਾਣ ਮੁੰਨਾ ਲਾਲ, ਰਮਾ ਸ਼ੰਕਰ ਵਜੋਂ ਹੋਈ ਹੈ। ਜਦਕਿ 3 ਜ਼ਖਮੀਆਂ ਦੀ ਪਛਾਣ ਗੰਗਾ ਰਾਮ, ਸੰਤੋਸ਼ ਕੁਮਾਰ, ਚਿਰੰਜੀ ਲਾਲ ਵਜੋਂ ਹੋਈ ਹੈ।