ਪਟਿਆਲਾ 20 ਦਸੰਬਰ 2022: ਪੰਜਾਬ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ (Amarinder Raja Warring) ਪਟਿਆਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪਟਿਆਲਾ ਦੇ ਨਵੇਂ ਬਣੇ ਪ੍ਰਧਾਨ ਨਰੇਸ਼ ਦੁੱਗਲ ਦੀ ਰਸਮੀ ਤਾਜਪੋਸ਼ੀ ਕੀਤੀ, ਇਸ ਮੌਕੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ | ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਮਹੀਨੇ ਦੇ ਪਹਿਲੇ ਹਫਤੇ ਪੰਜਾਬ ਵਿਚ ਆ ਰਹੀ ਹੈ | ਜਿਸ ਵਿਚ ਵੱਧ ਤੋਂ ਵੱਧ ਵਰਕਰ ਸ਼ਾਮਲ ਹੋ ਰਹੇ ਹਨ, ਇਸ ਲਈ ਪੰਜਾਬ ਭਰ ਵਿਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ।
ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ ਦਾ ਮੂੰਹਤੋੜ ਜਵਾਬ ਦਿੱਤਾ। ਇਸਦੇ ਨਾਲ ਹੀ ਟਾਈਟਲਰ ਉੱਤੇ ਬੋਲਦੇ ਉਨ੍ਹਾਂ ਨੇ ਮੀਡਿਆ ਉੱਤੇ ਹੀ ਸਵਾਲ ਕਰ ਦਿੱਤਾ ਕਿ ਆਪਣਾ ਸਮਾਨ ਵੇਚਣ ਨੂੰ ਲੈ ਕੇ ਕੁਝ ਲੋਕ ਇਸ ਤਰਾਂ ਦੇ ਸਵਾਲ ਕਰਦੇ ਹਨ ਜੋ ਚੰਗੀ ਪੱਤਰਕਾਰਤਾ ਨਹੀਂ ਹੈ। ਪੰਜਾਬ ਦੀ ਕਾਨੂੰਨੀ ਵਿਵਸਥਾ ‘ਤੇ ਬੋਲਦੇ ਰਾਜਾ ਵੜਿੰਗ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਪੰਜਾਬ ਦਾ ਮਾਹੌਲ ਖ਼ਰਾਬ ਕਰਦਾ ਆਇਆ ਹੈ, ਇਸ ਵਾਰ ਕਮਜ਼ੋਰ ਸਰਕਾਰ ਬਣਨ ਕਾਰਨ ਵੀ ਪਾਕਿਸਤਾਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਿਚ ਲੱਗਾ ਹੈ |
ਇਸਦੇ ਨਾਲ ਹੀ ਦੇਸ਼ ਦੀ ਕੁਝ ਅੰਦਰਲੀਆਂ ਤਾਕਤਾਂ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਿਚ ਲੱਗੀਆਂ ਹੋਈਆਂ ਹਨ | ਜਿਸ ਨਾਲ ਪੰਜਾਬ ਵਿਚ ਗਵਰਨਰ ਰੂਲ ਲਾਗੂ ਕਰਵਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਵੀ ਸਲਾਹ ਦਿੱਤੀ ਕਿ ਉਹ ਬਾਹਰੋਂ ਇੰਡਸਟ੍ਰੀ ਪੰਜਾਬ ਵਿਚ ਲਿਆਉਣ ਨੂੰ ਲੈ ਕੇ ਬਾਹਰ ਤੁਰੀ ਫਿਰਦੇ ਹੋ, ਐਵੇਂ ਨਾ ਹੋਵੇ ਇੱਥੇ ਵਾਲੀ ਇੰਡਸਟਰੀ ਹੀ ਬੰਦ ਹੋ ਜਾਵੇ |
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਡਰ ਦੇ ਮਾਰੇ ਗੈਂਗਸਟਰਾਂ ਨੂੰ ਪੈਸੇ ਦੇਣ ਵਿੱਚ ਲੱਗੇ ਹੋਏ ਹਨ। ਉਥੇ ਹੀ ਰਾਜਾ ਵੜਿੰਗ ਵਲੋਂ ਬੇਅਬਦੀ ਦਾ ਮੁੱਦਾ ਰਾਜ ਸਭਾ ਵਿਚ ਚੁੱਕਣ ਨੂੰ ਲੈ ਕੇ ਕਿਹਾ ਕਿ ਇਹ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਜਦਕਿ ਇਨ੍ਹਾਂ ਦੇ ਸਪੀਕਰ ਖ਼ੁਦ ਕਹਿ ਕੇ ਆਏ ਸਨ ਕਿ ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾ ਉਹ ਅਸਤੀਫਾ ਦੇ ਦੇਣਗੇ ਦੱਸੋ ਕਿੱਥੇ ਦਿੱਤਾ।
ਜ਼ੀਰੇ ਵਿਚ ਲਗਾਏ ਗਏ ਧਰਨੇ ਨੂੰ ਪੰਜਾਬ ਸਰਕਾਰ ਪਿਆਰ ਨਾਲ ਚਕਵਾਏ ਕਿਉਕਿ ਹਾਈਕੋਰਟ ਦੇ ਹੁਕਮ ਹਨ | ਉਹ ਪੰਜਾਬ ਸਰਕਾਰ ਨੂੰ ਮੰਨਣਾ ਪਵੇਗਾ | ਲੇਕਿਨ ਉਨ੍ਹਾਂ ਨੂੰ ਕਾਨੂੰਨੀ ਲੜਾਈ ਕੋਰਟ ਵਿਚ ਵੀ ਲੜਨੀ ਚਾਹੀਦੀ ਹੈ। ਉਨ੍ਹਾਂ ਨੇ ਧਰਨਾਕਾਰੀਆਂ ਨੂੰ ਵੀ ਨਸੀਹਤ ਦਿੱਤੀ ਕਿ ਸਾਨੂੰ ਧਰਨਾ ਦੇਣ ਵਾਲੀ ਜਗ੍ਹਾ ਬਾਰੇ ਵੀ ਸੋਚਣਾ ਚਾਹੀਦਾ ਹੈ ਐਵੇਂ ਹਰ ਜਗ੍ਹਾ ਧਰਨੇ ਨਹੀਂ ਲਾਉਣੇ ਚਾਹੀਦੇ | ਜਿਸ ਨਾਲ ਲੋਕ ਪ੍ਰੇਸ਼ਾਨ ਹੋਣ।