Site icon TheUnmute.com

ਕੱਚੇ ਤੇਲ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦੇ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ‘ਚ ਭਾਰੀ ਗਿਰਾਵਟ

US dollar

ਚੰਡੀਗੜ੍ਹ 06 ਅਕਤੂਬਰ 2022: ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਉਤਰਾਅ-ਚੜ੍ਹਾਅ ਦੇ ਵਿਚਕਾਰ ਵੀਰਵਾਰ ਨੂੰ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 32 ਪੈਸੇ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ । ਕੱਚੇ ਤੇਲ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਕਾਰਨ ਰੁਪਏ ‘ਤੇ ਦਬਾਅ ਦੇਖਿਆ ਗਿਆ ਹੈ ਤੇ ਰੁਪਿਆ ਵੀ ਉੱਚ 81.52 ਅਤੇ 81.94 ਦੇ ਹੇਠਲੇ ਪੱਧਰ ‘ਤੇ ਪਹੁੰਚ ਗਿਆ |

ਕਾਰੋਬਾਰ ਦੇ ਅੰਤ ‘ਤੇ ਰੁਪਿਆ 81.94 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਹੇਠਲੇ ਪੱਧਰ ‘ਤੇ ਬੰਦ ਹੋਇਆ। ਇਸ ਤਰ੍ਹਾਂ ਪਿਛਲੇ ਕਾਰੋਬਾਰੀ ਦਿਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ‘ਚ 32 ਪੈਸੇ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ । ਮੰਗਲਵਾਰ ਨੂੰ ਰੁਪਿਆ 81.62 ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ। ਬੁੱਧਵਾਰ ਨੂੰ ਦੁਸਹਿਰੇ ਦੇ ਮੌਕੇ ‘ਤੇ ਬਾਜ਼ਾਰ ਬੰਦ ਰਹੇ।

Exit mobile version