Site icon TheUnmute.com

ਜੂਨਾਗੜ੍ਹ ‘ਚ ਬੱਦਲ ਫਟਣ ਕਾਰਨ ਸ਼ਹਿਰ ਹੋਇਆ ਜਲ-ਥਲ, ਕਈ ਵਾਹਨ ਪਾਣੀ ‘ਚ ਰੁੜ੍ਹੇ

Junagadh

ਚੰਡੀਗੜ੍ਹ, 22 ਜੁਲਾਈ 2023: ਗੁਜਰਾਤ ਦੇ ਜੂਨਾਗੜ੍ਹ (Junagadh) ‘ਚ ਸ਼ਨੀਵਾਰ ਦੁਪਹਿਰ ਨੂੰ ਬੱਦਲ ਫਟਣ ਕਾਰਨ ਸ਼ਹਿਰ ‘ਚ ਹੜ੍ਹ ਆ ਗਿਆ। ਇੱਥੇ ਸਿਰਫ਼ 4 ਘੰਟਿਆਂ ਵਿੱਚ 8 ਇੰਚ ਬਾਰਿਸ਼ ਪਾਈ । ਇਸ ਕਾਰਨ ਪੂਰਾ ਸ਼ਹਿਰ ਜਲ-ਥਲ ਹੋ ਗਿਆ । ਸ਼ਹਿਰ ਦੇ ਨਾਲ ਲੱਗਦੇ ਗਿਰਨਾਰ ਪਰਬਤ ‘ਤੇ 14 ਇੰਚ ਬਾਰਿਸ਼ ਪੈਣ ਕਾਰਨ ਸਥਿਤੀ ਹੋਰ ਵਿਗੜ ਗਈ। ਜਦੋਂ ਪਹਾੜੀ ਪਾਣੀ ਜੂਨਾਗੜ੍ਹ ਸ਼ਹਿਰ ਵਿੱਚ ਪੁੱਜਿਆ ਤਾਂ ਸੜਕਾਂ ’ਤੇ ਖੜ੍ਹੇ ਵਾਹਨ ਤੂੜੀ ਵਾਂਗ ਵਹਿ ਗਏ।

ਜੂਨਾਗੜ੍ਹ (Junagadh) ਦੇ ਨੀਵੇਂ ਇਲਾਕਿਆਂ ਵਿੱਚ 5 ਤੋਂ 6 ਫੁੱਟ ਤੱਕ ਪਾਣੀ ਭਰ ਗਿਆ ਹੈ। ਇਸ ਦਾ ਸਭ ਤੋਂ ਵੱਧ ਅਸਰ ਸ਼ਹਿਰ ਦੇ ਭਵਨਾਥ ਇਲਾਕੇ ਵਿੱਚ ਪਿਆ ਹੈ। ਇੱਥੇ ਤੇਜ਼ ਵਹਾਅ ਵਿੱਚ ਕਈ ਪਸ਼ੂ ਵੀ ਵਹਿ ਗਏ। ਅਜਿਹਾ ਹੀ ਹਾਲ ਕਦਵਾ ਚੌਕ ਨੇੜੇ ਮੁਬਾਰਕ ਪਾੜਾ ਦਾ ਹੈ। ਇੱਥੇ ਕਈ ਘਰ ਪੂਰੀ ਤਰ੍ਹਾਂ ਡੁੱਬ ਗਏ। ਤੇਜ਼ ਵਹਾਅ ਕਾਰਨ ਜੂਨਾਗੜ੍ਹ ਸ਼ਹਿਰ ਵਿੱਚੋਂ ਲੰਘਣ ਵਾਲੇ ਕਾਲੇ ਕੁੰਡ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ।

ਜੂਨਾਗੜ੍ਹ ਦੇ ਦੁਰਵੇਸ਼ਨਗਰ, ਗਣੇਸ਼ ਨਗਰ, ਜੋਸ਼ੀਪਾੜਾ ਸਮੇਤ ਕਈ ਇਲਾਕਿਆਂ ‘ਚ ਸੜਕਾਂ 3 ਤੋਂ 4 ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ। ਇੱਥੇ ਇੱਕ ਨੌਜਵਾਨ ਵਹਿ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਸਮੇਂ ਸਿਰ ਬਚਾਅ ਲਿਆ। ਇਨ੍ਹਾਂ ਇਲਾਕਿਆਂ ‘ਚ ਕਈ ਦੋਪਹੀਆ ਵਾਹਨ ਵੀ ਵਹਿ ਗਏ ਹਨ। NDRF ਦੀ ਟੀਮ ਹੜ੍ਹ ‘ਚ ਫਸੇ ਲੋਕਾਂ ਨੂੰ ਕੱਢਣ ‘ਚ ਲੱਗੀ ਹੋਈ ਹੈ।

Exit mobile version