TheUnmute.com

ਘਰੇਲੂ ਝਗੜੇ ਕਾਰਨ ਘਰਵਾਲੇ ਨੇ ਆਪਣੇ ਚਾਰ ਦਿਨਾਂ ਦੇ ਪੁੱਤ ਤੇ ਘਰਵਾਲੀ ਨੂੰ ਘਰ ਤੋਂ ਬਾਹਰ ਕੱਢਿਆ, ਠੰਡ ਕਾਰਨ ਬੱਚੇ ਦੀ ਮੌਤ

ਫਿਲੌਰ, 25 ਦਸੰਬਰ 2023: ਘਰੇਲੂ ਝਗੜੇ ਨੂੰ ਲੈ ਕੇ ਇੱਕ ਕਲਯੁਗੀ ਪਿਓ ਨੇ ਆਪਣੇ ਚਾਰ ਦਿਨਾਂ ਦੇ ਪੁੱਤ ਅਤੇ ਘਰਵਾਲੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਕੜਾਕੇ ਦੀ ਠੰਡ ਵਿੱਚ ਘਰੋਂ ਬਾਹਰ ਕੱਢਕੇ ਵਿਹੜੇ ਵਿੱਚ ਸੋਣ ਲਈ ਮਜ਼ਬੂਰ ਕਰ ਦਿੱਤਾ। ਬਿਨਾਂ ਕੰਬਲ ਅਤੇ ਖਾਣ ਪੀਣ ਤੋਂ ਬਾਹਰ ਸੋਣ ਕਾਰਨ ਠੰਡ ਨਾ ਝੱਲਦੇ ਹੋਏ ਚਾਰ ਦਿਨਾਂ ਦੇ ਬੱਚੇ ਦੀ ਮੌਤ ਹੋ ਗਈ।

ਆਲਮ ਇਹ ਰਿਹਾ ਕਿ ਪੀੜਤ ਮਹਿਲਾ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ਼ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਉਣਾ ਸੀ, ਜਿਸ ਲਈ ਉਨ੍ਹਾਂ 108 ਦੀ ਸਹਾਇਤਾ ਲਈ ਫੋਨ ਕੀਤਾ ਪਰ ਨੰਬਰ ਨਾ ਲੱਗਣ ‘ਤੇ ਉਨ੍ਹਾਂ ਦੇਰੀ ਕਰਨ ਦੀ ਬਜਾਏ ਜੁਗਾੜੂ ਮੋਟਰਸਾਈਕਲ ਰੇਹੜੇ ਦੀ ਮੱਦਦ ਨਾਲ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਿਵਲ ਹਸਪਤਾਲ ਵਿਖੇ ਪਹੁੰਚ ਗਏ, ਹਸਪਤਾਲ ਵਿਖੇ ਦਾਖਲ ਹੁੰਦਿਆਂ ਹੀ ਉੱਥੇ ਮੌਜੂਦ ਡਿਊਟੀ ਡਾਕਟਰ ਨੇ ਮਰੀਜ਼ ਦੀ ਹਾਲਤ ਨੂੰ ਦੇਖਕੇ ਜਲੰਧਰ ਲਈ ਰੈਫਰ ਕਰ ਦਿੱਤਾ।

ਪੀੜਤ ਮਹਿਲਾ ਸੰਗੀਤਾ ਦੀ ਭੈਣ ਨੇ ਇਸ ਮਾਮਲੇ ਦੀ ਜਾਣਕਾਰੀ ਪੋਲੀਏ ਨੂੰ ਦਿੱਤੀ । ਜਿਕਰਯੋਗ ਹੈ ਕਿ ਸਰਕਾਰ ਵੱਲੋਂ ਐਮਬੂਲੈਂਸ ਸੇਵਾਵਾਂ ਹੁੰਦਿਆਂ ਹੋਇਆ ਵੀ ਪਰਿਵਾਰ ਵੱਲੋਂ ਪੀੜਤ ਮਹਿਲਾ ਨੂੰ ਜਗਾੜੂ ਰਹਿੜੇ ਦੀ ਮੱਦਦ ਨਾਲ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ।

Exit mobile version