Site icon TheUnmute.com

Dubai Tennis Championships: ਸਾਨੀਆ ਤੇ ਹਰਡੇਕਾ ਦੀ ਜੋੜੀ ਸੈਮੀਫਾਈਨਲ ‘ਚ ਪਹੁੰਚੀ

Dubai Tennis Championships

ਚੰਡੀਗੜ੍ਹ 18 ਫਰਵਰੀ 2022: ਭਾਰਤੀ ਟੈਨਿਸ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੀ ਚੈੱਕ ਗਣਰਾਜ ਦੀ ਜੋੜੀਦਾਰ ਲੂਸੀ ਹਰਡੇਕਾ ਨੇ ਵੀਰਵਾਰ ਨੂੰ ਜਾਪਾਨ ਦੀ ਸ਼ੁਕੋ ਓਯਾਮਾ ਅਤੇ ਸਰਬੀਆ ਦੀ ਅਲੈਗਜ਼ੈਂਡਰਾ ਕ੍ਰੂਨਿਚ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਦੁਬਈ ਟੈਨਿਸ ਚੈਂਪੀਅਨਸ਼ਿਪ (Dubai Tennis Championships) ਦੇ ਸੈਮੀਫਾਈਨਲ ਪਹੁੰਚੀ। ਟੂਰਨਾਮੈਂਟ ਲਈ ਵਾਈਲਡ ਕਾਰਡ ਹਾਸਲ ਕਰਨ ਵਾਲੀ ਸਾਨੀਆ ਅਤੇ ਹਰਡੇਕਾ ਨੇ ਡਬਲਯੂ.ਟੀ.ਏ. 500 ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਸਰਬੀਆ ਅਤੇ ਜਾਪਾਨ ਦੀ ਜੋੜੀ ਖ਼ਿਲਾਫ਼ 7-5, 6-3 ਨਾਲ ਜਿੱਤ ਦਰਜ ਕੀਤੀ।

ਸੈਮੀਫਾਈਨਲ ‘ਚ ਸਾਨੀਆ ਅਤੇ ਹਰਡੇਕਾ ਦੀ ਜੋੜੀ ਦਾ ਸਾਹਮਣਾ ਚੀਨ ਦੀ ਅਨਾ ਸ਼ਿਬਾਹਾਰਾ ਅਤੇ ਸ਼ੁਆਈ ਜ਼ੇਂਗ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਅਤੇ ਯੂਕਰੇਨ ਦੀ ਲਿਊਡਮਾਲਾ ਕਿਚਨੋਕ ਅਤੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਨਾਲ ਹੋਵੇਗਾ।

Exit mobile version