Site icon TheUnmute.com

Dubai Tennis Championships: ਨੋਵਾਕ ਜੋਕੋਵਿਚ ਨੇ 2022 ‘ਚ ਆਪਣਾ ਪਹਿਲਾ ਮੈਚ ਜਿੱਤਿਆ

ਨੋਵਾਕ ਜੋਕੋਵਿਚ

ਚੰਡੀਗੜ੍ਹ 22 ਫਰਵਰੀ 2022: ਸਟਾਰ ਖਿਡਾਰੀ ਨੋਵਾਕ ਜੋਕੋਵਿਚ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ (Dubai Tennis Championships) ‘ਚ ਲੋਰੇਂਜੋ ਮੁਸੇਟੀ ਨੂੰ 6-3, 6-3 ਨਾਲ ਹਰਾ ਕੇ 2022 ‘ਚ ਆਪਣਾ ਪਹਿਲਾ ਮੈਚ ਜਿੱਤ ਲਿਆ ਹੈ । ਜੋਕੋਵਿਚ ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ ‘ਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ ਸੀ । ਜਿਕਰਯੋਗ ਹੈ ਕਿ ਕੋਵਿਡ ਦੀ ਵੈਕਸੀਨ ਨਾ ਲੈਣ ਕਾਰਨ ਉਸ ਨੂੰ ਆਸਟ੍ਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ।

ਨੋਵਾਕ ਜੋਕੋਵਿਚ ਨੂੰ ਸੰਯੁਕਤ ਅਰਬ ਅਮੀਰਾਤ ਨੇ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਅਤੇ ਜੋਕੋਵਿਚ ਨੇ ਸਾਲ 2022 ਦੀ ਸ਼ੁਰੂਆਤ ਇੱਕ ਟੂਰਨਾਮੈਂਟ ਨਾਲ ਕੀਤੀ ਜਿਸ ‘ਚ ਉਹ ਪੰਜ ਵਾਰ ਜਿੱਤ ਚੁੱਕਾ ਹੈ। ਪਿਛਲੇ ਸਾਲ ਫ੍ਰੈਂਚ ਓਪਨ ‘ਚ ਮੁਸੇਟੀ ਨੇ ਜੋਕੋਵਿਚ ‘ਤੇ ਦੋ ਸੈੱਟ ਜਿੱਤੇ ਪਰ ਇਟਾਲੀਅਨ ਇੱਥੇ ਬ੍ਰੇਕ ਪੁਆਇੰਟ ਹਾਸਲ ਕਰਨ ਦੇ ਕਈ ਮੌਕਿਆਂ ਦਾ ਫਾਇਦਾ ਨਹੀਂ ਉਠਾ ਸਕਿਆ।

ਮੈਚ ਤੋਂ ਬਾਅਦ ਜੋਕੋਵਿਚ ਨੇ ਕਿਹਾ ਕਿ ਮੈਂ ਆਪਣੀ ਖੇਡ ਤੋਂ ਸੰਤੁਸ਼ਟ ਹਾਂ, ਖਾਸ ਕਰਕੇ ਜਦੋਂ ਮੈਂ ਪਿਛਲੇ ਢਾਈ-ਤਿੰਨ ਮਹੀਨਿਆਂ ਤੋਂ ਨਹੀਂ ਖੇਡ ਸਕਿਆ ਹਾਂ। ਉਸਦਾ ਅਗਲਾ ਮੁਕਾਬਲਾ ਕੈਰੇਨ ਖਾਚਾਨੋਵ ਅਤੇ ਐਲੇਕਸ ਡੀ ਮਿਨੌਰ ਵਿਚਾਲੇ ਹੋਵੇਗਾ। ਇਸ ਦੌਰਾਨ ਐਂਡੀ ਮਰੇ ਨੇ 2017 ਤੋਂ ਬਾਅਦ ਦੁਬਈ ‘ਚ ਆਪਣਾ ਪਹਿਲਾ ਮੈਚ ਜਿੱਤਿਆ। ਉਸ ਨੇ ਆਸਟਰੇਲੀਆ ਦੇ ਕੁਆਲੀਫਾਇਰ ਕ੍ਰਿਸਟੋਫਰ ਓ’ਕੌਨੇਲ ਨੂੰ 6-7(4), 6-3, 7-5 ਨਾਲ ਹਰਾਇਆ। ਇਹ ਮੈਚ ਕਰੀਬ ਤਿੰਨ ਘੰਟੇ ਚੱਲਿਆ।

Exit mobile version