Site icon TheUnmute.com

ਡੀ.ਐੱਸ.ਪੀ. ਗਗਨਦੀਪ ਸਿੰਘ ਭੁੱਲਰ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ‘ਚ ਮੌਤ, ਪੁਲਿਸ ਜਾਂਚ ‘ਚ ਜੁਟੀ

DSP Gagandeep Singh Bhullar

ਚੰਡੀਗੜ੍ਹ 20 ਅਕਤੂਬਰ 2022: ਨਾਭਾ ਵਿਖੇ ਪੰਜਾਬ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਡੀ.ਐੱਸ.ਪੀ. ਗਗਨਦੀਪ ਸਿੰਘ ਭੁੱਲਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਐੱਸ.ਪੀ. ਗਗਨਦੀਪ ਸਿੰਘ ਭੁੱਲਰ (DSP Gagandeep Singh Bhullar) ਪਟਿਆਲਾ ਵਿੱਚ ਤਾਇਨਾਤ ਸਨ। ਉਨ੍ਹਾਂ ਨੂੰ ਗੋਲੀ ਲੱਗੀ। ਦੱਸਿਆ ਜਾ ਰਿਹਾ ਹੈ ਕਿ ਗਨਦੀਪ ਸਿੰਘ ਭੁੱਲਰ ਦੇ ਗੋਲੀ ਉਸਦੇ ਸਰਵਿਸ ਪਿਸਤੌਲ ਤੋਂ ਨਹੀਂ ਸਗੋਂ ਲਾਇਸੈਂਸੀ ਪਿਸਤੌਲ ਤੋਂ ਲੱਗੀ ਹੈ ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਐੱਸ. ਐੱਸ.ਪੀ ਪਟਿਆਲਾ ਦੀਪਕ ਪਾਰਿਕ ਨੇ ਖ਼ੁਦ ਘਟਨਾ ਸਥਾਨ ’ਤੇ ਪਹੁੰਚ ਕੇ ਨਾਭਾ ਥਾਣਾ ਕੋਤਵਾਲੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਨਾਭਾ ਦੇ ਪੌਸ਼ ਏਰੀਆ ਮਾਡਲ ਰੋਡ ‘ਤੇ ਵਾਪਰੀ ਹੈ

ਘਟਨਾ ਨਾਭਾ ਦੇ ਪੌਸ਼ ਏਰੀਆ ਮਾਡਲ ਰੋਡ ‘ਤੇ ਵਾਪਰੀ। ਡੀ.ਐੱਸ.ਪੀ. ਗਗਨਦੀਪ ਸਿੰਘ ਭੁੱਲਰ ਆਪਣੇ ਘਰ ਪੁੱਜੇ ਹੋਏ ਸਨ, ਜਿੱਥੇ ਦੇਰ ਰਾਤ ਅਚਾਨਕ ਗੁਆਂਢੀਆਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਿਲਹਾਲ ਗਗਨਦੀਪ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ।

Exit mobile version