Site icon TheUnmute.com

DSP ਦਿਲਸ਼ੇਰ ਸਿੰਘ ਚੰਦੇਲ ਨੇ ਨਵਜੋਤ ਸਿੱਧੂ ਨੂੰ ਮਾਣਹਾਨੀ ਕੇਸ ਦਾ ਭੇਜਿਆ ਨੋਟਿਸ

Navjot singh sidhu

ਚੰਡੀਗੜ੍ਹ 27 ਦਸੰਬਰ 2021 : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਪੰਜਾਬ ਪੁਲਸ ਬਾਰੇ ਦਿੱਤੇ ਬਿਆਨ ‘ਤੇ ਗੁੱਸੇ ‘ਚ ਨਜ਼ਰ ਆ ਰਹੇ ਹਨ। ਪੰਜਾਬ ਪੁਲਸ ਸਬੰਧੀ ਬਿਆਨ ’ਤੇ ਚੰਡੀਗੜ੍ਹ ਪੁਲਸ ‘ਚ ਤਾਇਨਾਤ ਡੀ.ਐਸ.ਪੀ. ਦਿਲਸ਼ੇਰ ਸਿੰਘ ਚੰਦੇਲ (Dilsher Singh Chandel) ਨੇ ਆਪਣੇ ਵਕੀਲ ਰਾਹੀਂ ਨਵਜੋਤ ਸਿੱਧੂ ਨੂੰ ਸਿਵਲ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਵਿੱਚ 21 ਦਿਨਾਂ ਦੇ ਅੰਦਰ ਲੋਕਾਂ ਨੂੰ ਅਦਾਲਤ ਵਿੱਚ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਨੇ ਬੀਤੀ 18 ਦਸੰਬਰ ਨੂੰ ਸੁਲਤਾਨਪੁਰ ਲੋਧੀ ‘ਚ ਕੀਤੀ ਰੈਲੀ ‘ਚ ਵਿਧਾਇਕ ਨਵਤੇਜ ਸਿੰਘ ਚੀਮਾ ‘ਤੇ ਹੱਥ ਰੱਖ ਕੇ ਪੁਲਸ ਫੋਰਸ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਡੀ.ਐਸ.ਪੀ ਚੰਦੇਲ (Dilsher Singh Chandel0)ਨੇ ਕਿਹਾ ਕਿ ਜਨਤਕ ਰੈਲੀ ਵਿਚ ਅਜਿਹੀ ਟਿੱਪਣੀ ਨਾਲ ਪੁਲਿਸ ਫੋਰਸ ਦਾ ਮਨੋਬਲ ਟੁੱਟ ਗਿਆ ਹੈ। ਪੁਲਿਸ ਫੋਰਸ ਵਿੱਚ ਵੀ ਔਰਤਾਂ ਡਿਊਟੀ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh sidhu) ਨੂੰ 21 ਦਿਨਾਂ ਦੇ ਅੰਦਰ ਪੁਲਿਸ ਦਾ ਮਾਣ ਬਹਾਲ ਕਰਨ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ।

Exit mobile version