July 4, 2024 9:11 pm
Jamnagar

ਮੁੰਬਈ ਤੇ ਜਾਮਨਗਰ ‘ਚ 120 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ, ਏਅਰ ਇੰਡੀਆ ਦੇ ਸਾਬਕਾ ਪਾਇਲਟ ਸਣੇ 6 ਜਣੇ ਗ੍ਰਿਫਤਾਰ

ਚੰਡੀਗੜ੍ਹ 07 ਅਕਤੂਬਰ 2022: ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੂੰ ਇੱਕ ਵਾਰ ਫਿਰ ਵੱਡੀ ਕਾਮਯਾਬੀ ਮਿਲੀ ਹੈ। ਬਿਊਰੋ ਨੇ ਗੁਜਰਾਤ ਦੇ ਜਾਮਨਗਰ (Jamnagar) ਅਤੇ ਮੁੰਬਈ ਦੇ ਇੱਕ ਗੋਦਾਮ ਤੋਂ 120 ਕਰੋੜ ਰੁਪਏ ਦੀ ਕੀਮਤ ਦਾ 60 ਕਿਲੋ ਨਸ਼ੀਲੇ ਪਦਾਰਥ ਮੇਫੇਡ੍ਰੋਨ ਜ਼ਬਤ ਕੀਤਾ ਹੈ। ਇਸ ਮਾਮਲੇ ‘ਚ ਏਅਰ ਇੰਡੀਆ ਦੇ ਸਾਬਕਾ ਪਾਇਲਟ ਸਮੇਤ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਐਨਸੀਬੀ (NCB) ਦੇ ਡਿਪਟੀ ਡਾਇਰੈਕਟਰ ਜਨਰਲ ਐਸਕੇ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਘ ਨੇ ਦੱਸਿਆ ਕਿ ਇਹ ਐਮਡੀ ਡਰੱਗ ਮੁੰਬਈ ਅਤੇ ਜਾਮਨਗਰ ਦੇ ਇੱਕ ਗੋਦਾਮ ਤੋਂ ਜ਼ਬਤ ਕੀਤੀ ਗਈ ਹੈ। ਗੁਪਤ ਸੂਚਨਾ ਦੇ ਅਧਾਰ ‘ਤੇ ਗੋਦਾਮ ‘ਤੇ ਛਾਪਾ ਮਾਰਿਆ ਗਿਆ। ਐਨਸੀਬੀ (NCB) ਨੇ ਨਸ਼ਾ ਤਸਕਰੀ ਕਰਨ ਵਾਲੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ ਸਰਗਨਾ ਸਮੇਤ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।

ਐਨਸੀਬੀ ਦੇ ਡੀਡੀਜੀ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਜਾਮਨਗਰ ਦੀ ਨੇਵਲ ਇੰਟੈਲੀਜੈਂਸ ਯੂਨਿਟ ਨੇ ਐਮਡੀ ਡਰੱਗਜ਼ ਦੀ ਵਿਕਰੀ ਅਤੇ ਖਰੀਦ ਬਾਰੇ ਜਾਣਕਾਰੀ ਦਿੱਤੀ ਸੀ। ਐਨਸੀਬੀ ਅਤੇ ਨੇਵਲ ਇੰਟੈਲੀਜੈਂਸ ਯੂਨਿਟ ਨੇ ਇਸ ਸੂਚਨਾ ‘ਤੇ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਅਤੇ ਜਾਮਨਗਰ ਤੋਂ 10.350 ਕਿਲੋ ਐਮ.ਡੀ. ਡਰੱਗਜ਼ ਜ਼ਬਤ ਕੀਤੀ ਗਈ।