Site icon TheUnmute.com

ਨਸ਼ਿਆਂ ਦੀ ਤਸਕਰੀ ਸਮਾਜ ਲਈ ਖ਼ਤਰਾ, ਅਪਣਾਈ ਜਾਵੇਗੀ ਜ਼ੀਰੋ ਟਾਲਰੈਂਸ ਨੀਤੀ: ਅਮਿਤ ਸ਼ਾਹ

Amit Shah

ਚੰਡੀਗੜ੍ਹ 30 ਜੁਲਾਈ 2022: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah)  ਅੱਜ ਪੰਜਾਬ ਰਾਜ ਭਵਨ ਵਿਖੇ ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਕਾਨਫਰੰਸ ‘ਚ ਸ਼ਾਮਲ ਹੋਏ | ਇਸ ਦੌਰਾਨ ਅਮਿਤ ਸ਼ਾਹ ਨੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ਵਿਸ਼ੇ ‘ਤੇ ਹੋਣ ਵਾਲੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਨੂੰ ਲੈ ਕੇ ਜ਼ੀਰੋ ਟਾਲਰੈਂਸ ਦੀ ਨੀਤੀ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਮਿਲ ਕੇ ਲੜਨ ਦੀ ਜ਼ਰੂਰਤ ਹੈ | ਨਸ਼ਿਆਂ ਦੀ ਤਸਕਰੀ ਸਮਾਜ ਲਈ ਖ਼ਤਰਾ ਹੈ। ਇਸਦੇ ਨਾਲ ਹੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦ ਪਾਰ ਤੋਂ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ, ਇਹ ਨਸ਼ਾ ਸਰਹੱਦ ਪਾਰ ਤੋਂ ਆਉਂਦਾ ਹੈ । ਇਹ ਨਸ਼ਾ ਸਰੀਰ ਅਤੇ ਸਮਾਜ ਦੋਵਾਂ ਨੂੰ ਖੋਖਲਾ ਕਰ ਰਿਹਾ ਹੈ, ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।

ਇਸਦੇ ਨਾਲ ਹੀ ਆਪਣੇ ਸੰਬੋਧਨ ‘ਚ ਅਮਿਤ ਸ਼ਾਹ (Amit Shah) ਨੇ ਕਿਹਾ ਕਿ ਜੇਕਰ ਸਾਰੇ ਨਸ਼ੇ ਖ਼ਿਲਾਫ਼ ਲੜਨਗੇ ਤਾਂ ਕੁਝ ਸਾਲਾਂ ’ਚ ਭਾਰਤ ਨਸ਼ਾ ਮੁਕਤ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਮੰਤਰਾਲਿਆਂ ਨਾਲ ਮਿਲ ਕੇ ਨਸ਼ੇ ਵਿਰੁੱਧ ਲੜਾਈ ਲੜਨੀ ਚਾਹੀਦੀ ਹੈ ਜਿਸਦੇ ਲਈ ਆਧੁਨਿਕ ਫੋਰੈਂਸਿਸ ਸਾਈਂਸ ਦੇ ਦਫ਼ਤਰ ਖੋਲ੍ਹੇ ਗਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ’ਚ ਨਸ਼ੇ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ਲਈ ਫੌਰੈਂਸਿਸ ਲੈੱਬ ਬਣਾਈ ਜਾਵੇਗੀ। ਪੰਜਾਬ ਲਈ ਐੱਨ.ਸੀ.ਬੀ. ਸੈਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਸਾਡੀ ਆਉਣ ਵਾਲੀ ਨਵੀਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਬਚ ਸਕੇ |

Exit mobile version