Site icon TheUnmute.com

Drug Standard Control: 111 ਦਵਾਈਆਂ ਦੀ ਹੋਈ ਜਾਂਚ, ਦੋ ਦਵਾਈਆਂ ਪਾਈਆਂ ਗਈਆਂ ਨਕਲੀ

28 ਦਸੰਬਰ 2024: ਨਵੰਬਰ (medicines in November) ਵਿੱਚ ਦਵਾਈਆਂ ਦੀ ਗੁਣਵੱਤਾ ਜਾਂਚਣ ਦੀ ਮੁਹਿੰਮ ਦੌਰਾਨ 111 ਦਵਾਈਆਂ (111 medicines) ਮਿਆਰਾਂ ’ਤੇ ਖਰਾ ਨਹੀਂ ਉਤਰਦੀਆਂ ਪਾਈਆਂ ਗਈਆਂ। ਜਾਂਚ ਦੌਰਾਨ ਦੋ ਦਵਾਈਆਂ (test, two medicines) ਨਕਲੀ ਪਾਈਆਂ ਗਈਆਂ, ਜਿਨ੍ਹਾਂ ਦੇ ਨਿਰਮਾਤਾ ਅਣਜਾਣ ਸਨ। ਉਨ੍ਹਾਂ ਦੇ ਨਮੂਨੇ ਬਿਹਾਰ ਅਤੇ ਗਾਜ਼ੀਆਬਾਦ (Bihar and Ghaziabad) ਤੋਂ ਲਏ ਗਏ ਸਨ। ਕੇਂਦਰੀ ਸਿਹਤ ਮੰਤਰਾਲਾ (Union Health Ministry) ਹੁਣ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਰਿਹਾ ਹੈ। ਦਵਾਈਆਂ ਨੂੰ ਬਾਜ਼ਾਰ ‘ਚੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਕੇਂਦਰੀ ਡਰੱਗ ਸਟੈਂਡਰਡ (Central Drug Standard Control Organization) ਕੰਟਰੋਲ ਆਰਗੇਨਾਈਜ਼ੇਸ਼ਨ ਨੇ ਦੇਸ਼ ਭਰ ਦੇ ਡਰੱਗ ਸਟੋਰਾਂ ਤੋਂ ਨਮੂਨੇ ਇਕੱਠੇ ਕੀਤੇ ਸਨ। ਇਨ੍ਹਾਂ ਵਿੱਚੋਂ 41 ਦਵਾਈਆਂ ਦੇ ਸੈਂਪਲਾਂ (samples) ਦੀ ਸੰਸਥਾ ਅਤੇ ਕੇਂਦਰੀ ਪ੍ਰਯੋਗਸ਼ਾਲਾਵਾਂ ਵਿੱਚ ਜਾਂਚ ਕੀਤੀ ਗਈ। ਰਾਜ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ 70 ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚ ਗੈਸ, ਬੁਖਾਰ, ਸਾਹ ਦੀਆਂ ਦਵਾਈਆਂ ਸ਼ਾਮਲ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਿਹਾਰ ਅਤੇ (Bihar and Ghaziabad) ਗਾਜ਼ੀਆਬਾਦ ‘ਚ ਮਿਲੇ ਨਕਲੀ ਦਵਾਈਆਂ ਦੇ ਦੋ ਸੈਂਪਲ (two sample) ਇਕ ਵੱਡੀ ਕੰਪਨੀ (company) ਦੇ ਨਾਂ ‘ਤੇ ਬਣਾਏ ਗਏ ਸਨ। ਨਕਲੀ ਦਵਾਈਆਂ ਦੇ ਮਾਮਲੇ ‘ਚ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦੀ ਵਿਵਸਥਾ ਹੈ।

ਪੈਨ 40 ਅਤੇ ਔਗਮੈਂਟਿਨ 625 ਡੀਯੂਓ ਨਕਲੀ ਪਾਇਆ ਗਿਆ: ਬਿਹਾਰ ਤੋਂ ਪੈਨ-40 ਨਾਮ ਦੀ ਗੈਸ ਦਵਾਈ ਨਕਲੀ ਪਾਈ ਗਈ ਹੈ, ਜਿਸ ਦਾ ਬੈਚ ਨੰਬਰ 23443074 ਹੈ। ਗਾਜ਼ੀਆਬਾਦ ਤੋਂ ਅਮੋਕਸੀਸਿਲਿਨ ਅਤੇ ਪੋਟਾਸ਼ੀਅਮ ਕਲੇਵੁਲੇਨੇਟ ਗੋਲੀਆਂ (ਔਗਮੈਂਟਿਨ 625 ਡੀਯੂਓ) ਦਾ ਨਮੂਨਾ, ਜਿਸ ਦਾ ਬੈਚ ਨੰਬਰ 824 ਡੀ 054 ਹੈ, ਨਕਲੀ ਪਾਇਆ ਗਿਆ ਹੈ।

read more: Medicine: ਇਹ ਦਵਾਈਆਂ ਗੁਣਵੱਤਾ ਜਾਂਚ ‘ਚ ਹੋ ਗਈਆਂ ਫੇਲ੍ਹ, ਤੁਸੀਂ ਵੀ ਜਾਣੋ ਪੂਰੀ ਖ਼ਬਰ ‘ਚ

Exit mobile version