July 7, 2024 4:24 pm
ਨਸ਼ੇ

ਨਸ਼ੇ ਦੇ ਆਦੀ ਪੁੱਤਰ ਨੇ ਸਿਲੰਡਰ ਬਲਾਸਟ ਕਰਕੇ ਆਪਣੇ ਹੀ ਘਰ ਨੂੰ ਉਡਾਇਆ, ਘਰ ਤੇ ਸਮਾਨ ਸੜ ਕੇ ਸੁਆਹ

ਗੁਰਦਾਸਪੁਰ 03 ਸਤੰਬਰ 2022: ਨਸ਼ੇ ਤੋੜ ਲੱਗਣ ‘ਤੇ ਨਸ਼ੇੜੀ ਆਪਣਿਆਂ ਦਾ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ | ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਕਸਬਾ ਕਾਦੀਆ ਤੋਂ ਸਾਹਮਣੇ ਆਇਆ ਹੈ , ਜਿਥੇ ਨਸ਼ੇ ਦੇ ਆਦੀ ਇਕ ਪੁੱਤ ਨੇ ਨਸ਼ੇ ਦੀ ਪੂਰਤੀ ਨੂੰ ਲੈ ਕੇ ਆਪਣੀ ਹੀ ਮਾਂ ਕੋਲੋ ਪੈਸੇ ਮੰਗਣ ਦੌਰਾਨ ਝਗੜਾ ਕੀਤਾ।ਇਸ ਦੌਰਾਨ ਮਾਂ ਵਲੋਂ ਪੈਸੇ ਨਾ ਦੇਣ ‘ਤੇ ਗੁੱਸੇ ਵਿੱਚ ਆਏ ਨਸ਼ੇੜੀ ਪੁੱਤ ਨੇ ਨਸ਼ੇ ਦੀ ਹਾਲਤ ਵਿਚ ਘਰ ਅੰਦਰ ਸਿਲੰਡਰ ਨੂੰ ਅੱਗ ਲਾ ਕੇ ਘਰ ਨੂੰ ਬਲਾਸਟ ਕਰ ਦਿੱਤਾ, ਜਿਸ ਕਾਰਨ ਪੂਰਾ ਘਰ ਸੜ ਕੇ ਸੁਆਹ ਹੋ ਗਿਆ।

ਇਸ ਦੌਰਾਨ ਪੀੜਤ ਮਾਂ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਮਾਂ ਕੋਲੋ ਪੈਸੇ ਮੰਗਦਾ ਸੀ ਅਤੇ ਪੈਸੇ ਨਾ ਮਿਲਣ ਕਾਰਨ ਆਪਣੀ ਮਾਂ ਨਾਲ ਝਗੜਾ ਕਰਨ ਲੱਗ ਪਿਆ | ਇਸਤੋਂ ਤੋਂ ਦੁਖੀ ਹੋ ਕੇ ਮਾਂ ਨਜ਼ਦੀਕ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਚਲੀ ਗਈ ਅਤੇ ਪਿੱਛੋਂ ਗੁੱਸੇ ਵਿਚ ਆਏ ਨਸ਼ੇੜੀ ਪੁੱਤਰ ਨੇ ਆਪਣੇ ਹੀ ਘਰ ਅੰਦਰ ਗੈਸ ਸਿਲੰਡਰ ਨੂੰ ਅੱਗ ਲਗਾ ਕੇ ਘਰ ਨੂੰ ਬਲਾਸਟ ਕਰਕੇ ਸਾੜ ਦਿੱਤਾ |

ਇਸਦੇ ਨਾਲ ਹੀ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਇਥੋਂ ਤੱਕ ਕੇ ਘਰ ਅੰਦਰ ਪਿਆ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ | ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਇਨ੍ਹਾਂ ਨਸ਼ਾ ਵੇਚਣ ਵਾਲਿਆਂ ਤੇ ਨਕੇਲ ਕੱਸੇ ਤਾਂ ਕਿ ਨਸ਼ੇ ਦੀ ਗ੍ਰਿਫਤ ਵਿਚੋਂ ਨੌਜਵਾਨੀ ਨੂੰ ਬਚਾਇਆ ਜਾ ਸਕੇ| ਇਸ ਘਟਮਨਾ ਤੋਂ ਬਾਅਦ ਪੁਲਿਸ ਨੇ ਨਸ਼ੇੜੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ |