June 28, 2024 7:25 am
India-Pakistan border

ਭਾਰਤ-ਪਾਕਿ ਸਰਹੱਦ ‘ਤੇ ਫਿਰ ਦਿਸਿਆ ਡਰੋਨ ,ਬੀ.ਐੱਸ.ਐੱਫ ਤੇ ਪੰਜਾਬ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਜਾਰੀ

ਡੇਰਾ ਬਾਬਾ ਨਾਨਕ 04 ਅਕਤੂਬਰ 2022: ਭਾਰਤ-ਪਕਿਸਤਾਨ ਸਰਹੱਦ ਡੇਰਾ ਬਾਬਾ ਨਾਨਕ ਅਧੀਨ ਬੀ.ਐੱਸ.ਐੱਫ (BSF)ਦੀ ਚੈਕ ਪੋਸਟ ਆਬਾਦ ਅਤੇ ਸ਼ਿਕਾਰ ਦੇ ਨਜ਼ਦੀਕ ਬੀਤੀ ਦੇਰ ਰਾਤ 11 ਵਜੇ ਤੋਂ ਲੈ ਕੇ ਸਵੇਰੇ 3 ਵਜੇ ਦੇ ਕਰੀਬ ਡਰੋਨ ਭਾਰਤੀ ਸੀਮਾ ਅੰਦਰ ਦੇਖਿਆ ਗਿਆ ,ਉਥੇ ਹੀ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ 37 ਰਾਊਂਡ ਫਾਇਰ ਵੀ ਕੀਤੇ ਗਏ ਅਤੇ 12 ਰੋਸ਼ਨੀ ਦੇ ਬੰਬ ਵੀ ਛੱਡੇ ਗਏ |

ਪ੍ਰਾਪਤ ਜਾਣਕਾਰੀ ਅਨੁਸਾਰ ਡਰੋਨ ਭਾਰਤੀ ਸਰਹੱਦ ਦੇ 10 ਕਿਲੋਮੀਟਰ ਪਿੱਛੇ ਭਾਰਤ ਦੇ ਪਿੰਡ ਰੱਤਾ ਅਤੇ ਪੱਡਾ ‘ਚ ਘੁੰਮਦਾ ਨਜ਼ਰ ਆਇਆ | ਇਸ ਬਾਰੇ ਡੀਆਈਜੀ ਬੀ.ਐੱਸ.ਐੱਫ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਇਹ ਡਰੋਨ ਭਾਰਤ ਦੇ ਅੰਦਰ 10 ਕਿਲੋਮੀਟਰ ਦੀ ਦੂਰੀ ਤੱਕ ਦੇਖਿਆ ਗਿਆ ਹੈ ਅਤੇ ਜਦਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਉਹਨਾਂ ਵੀ ਆਵਾਜ਼ ਸੁਣੀ ਹੈ |

BSF

ਇਸਦੇ ਨਾਲ ਹੀ ਡੀਆਈਜੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੀਤੀ ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਮੁੜ ਗਿਆ ਅਤੇ ਹੁਣ ਬੀਐਸਐਫ ਅਤੇ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਡੀਆਈਜੀ ਬੀਐਸਐਫ ਪ੍ਰਭਾਕਰ ਜੋਸ਼ੀ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਭਾਰਤ ਵਾਲੇ ਪਾਸੇ ਕੋਈ ਤਸਕਰੀ ਕਰ ਰਿਹਾ ਹੈ ਜਾ ਉਸਦੇ ਸੰਬੰਧ ਪਾਕਿਸਤਾਨ ਨਾਲ ਹੈ ਤਾਂ ਉਸ ਬਾਰੇ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਅਤੇ ਉਸਦੀ ਪਹਿਚਾਣ ਗੁਪਤ ਰੱਖੀ ਜਾਵੇਗੀ |