ਚੰਡੀਗੜ੍ਹ, 20 ਫਰਵਰੀ 2023: ਕੌਮਾਂਤਰੀ ਸਰਹੱਦ ‘ਤੇ ਪੰਜਾਬ ਵਾਲੇ ਪਾਸੇ ਪਾਕਿਸਤਾਨੀ ਡਰੋਨ (Pakistani Drone) ਘੁਸਪੈਠ ਦੀਆਂ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਤਾਜ਼ਾ ਮਾਮਲਾ ਪੰਜਾਬ ਦੇ ਫਾਜ਼ਿਲਕਾ ‘ਚ ਭਾਰਤ-ਪਾਕਿ ਸਰਹੱਦ ‘ਤੇ ਇੱਕ ਪਿੰਡ ‘ਚ ਡਰੋਨ ਮਿਲਣ ਦੀ ਸੂਚਨਾ ਮਿਲੀ ਹੈ। ਇਹ ਡਰੋਨ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰ ਬਰਾਮਦ ਕੀਤਾ ਗਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਮੌਕੇ ‘ਤੇ ਮੌਜੂਦ ਫਾਜ਼ਿਲਕਾ ਦੀ ਐੱਸਐੱਸਪੀ ਅਵਨੀਤ ਕੌਰ ਸਿੱਧੂ ਅਤੇ ਬੀਐੱਸਐੱਫ ਦੇ ਕਮਾਂਡੈਂਟ ਬੀਐੱਸਐੱਫ ਦਾ ਕਹਿਣਾ ਹੈ ਕਿ ਉਹ ਇਸ ਸੰਬੰਧੀ ਪਾਕਿਸਤਾਨ ਨਾਲ ਫਲੈਗ ਮੀਟਿੰਗ ਕਰਕੇ ਆਪਣਾ ਸਖ਼ਤ ਰੋਸ ਪ੍ਰਗਟ ਕਰਨਗੇ।