July 6, 2024 4:54 pm
DRDO

DRDO ਨੇ ਸਾਲਿਡ ਫਿਊਲ ਡਕਟੇਡ ਰੈਮਜੇਟ ਰਾਕੇਟ ਦਾ ਕੀਤਾ ਸਫਲ ਪ੍ਰੀਖਣ

ਚੰਡੀਗ੍ਹੜ 08 ਅਪ੍ਰੈਲ 2022: ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਅੱਜ ਸਵੇਰੇ ਉੜੀਸਾ ਦੇ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਤੋਂ ਸਾਲਿਡ ਫਿਊਲ ਡਕਟੇਡ ਰੈਮਜੇਟ (Solid Fuel Ducted Ramjet) ਬੂਸਟਰ ਦਾ ਸਫਲ ਪ੍ਰੀਖਣ ਕੀਤਾ। ਇਹ ਇੱਕ ਰਾਕੇਟ ਹੈ, ਜੋ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਖਤਰਿਆਂ ਨੂੰ ਨਾਕਾਮ ਕਰਨ ਵਿੱਚ ਮਦਦਗਾਰ ਹੈ।

ਇਸ ਦੌਰਾਨ ਡੀਆਰਡੀਓ (DRDO) ਨੇ ਦੱਸਿਆ ਕਿ ਇਹ ਪ੍ਰੀਖਣ ਸ਼ੁੱਕਰਵਾਰ ਸਵੇਰੇ ਕਰੀਬ 10.30 ਵਜੇ ਕੀਤਾ ਗਿਆ। ਇਸ ਨੇ ਗੁੰਝਲਦਾਰ ਮਿਜ਼ਾਈਲ ਪ੍ਰਣਾਲੀ ਵਿੱਚ ਸ਼ਾਮਲ ਸਾਰੇ ਨਾਜ਼ੁਕ ਹਿੱਸਿਆਂ ਦੇ ਭਰੋਸੇਯੋਗ ਕੰਮਕਾਜ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਅਤੇ ਮਿਸ਼ਨ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ। ਇਹ SFDR ਆਧਾਰਿਤ ਰਾਕੇਟ ਸੁਪਰਸੋਨਿਕ ਸਪੀਡ ‘ਤੇ ਬਹੁਤ ਲੰਬੀ ਦੂਰੀ ‘ਤੇ ਹਵਾਈ ਖਤਰਿਆਂ ਨੂੰ ਰੋਕਣ ਲਈ ਮਿਜ਼ਾਈਲ ਨੂੰ ਸਮਰੱਥ ਬਣਾਉਂਦਾ ਹੈ।

ਇਸ ਸਿਸਟਮ ਦੇ ਸਫਲ ਪ੍ਰਦਰਸ਼ਨ ਦੀ ਪੁਸ਼ਟੀ ਆਈ.ਟੀ.ਆਰ ਦੁਆਰਾ ਤੈਨਾਤ ਟੈਲੀਮੈਟਰੀ, ਰਾਡਾਰ ਅਤੇ ਇਲੈਕਟ੍ਰੋ-ਆਪਟੀਕਲ ਟਰੈਕਿੰਗ ਸਿਸਟਮ ਵਰਗੇ ਮਲਟੀਪਲ ਰੇਂਜ ਯੰਤਰਾਂ ਦੁਆਰਾ ਕੈਪਚਰ ਕੀਤੇ ਗਏ ਡੇਟਾ ਦੁਆਰਾ ਕੀਤੀ ਗਈ ਸੀ | ਇਹ ਡੀਆਰਡੀਓ ਦੁਆਰਾ ਵਿਕਸਤ ਇੱਕ ਮਿਜ਼ਾਈਲ ਪ੍ਰੋਪਲਸ਼ਨ ਤਕਨੀਕ ਹੈ। ਇਸ ਨੂੰ ਰੈਮਜੇਟ ਵਜੋਂ ਜਾਣਿਆ ਜਾਂਦਾ ਹੈ। ਇਹ ਨੋਜ਼ਲ ਰਹਿਤ ਮੋਟਰ ਅਤੇ ਬੂਸਟਰ ਮੋਟਰ ਸਿਸਟਮ ‘ਤੇ ਆਧਾਰਿਤ ਲਾਂਚ ਰਾਕੇਟ ਹੈ।