July 6, 2024 5:15 pm
long-range supersonic missile

DRDO ਨੇ ਲੰਬੀ ਦੂਰੀ ਦੀ ‘ਸੁਪਰਸੋਨਿਕ ਮਿਜ਼ਾਈਲ ਅਸਿਸਟਡ ਰੀਲੀਜ਼ ਆਫ ਟਾਰਪੀਡੋ'(SMART) ਦਾ ਕੀਤਾ ਸਫ਼ਲ ਪਰੀਖਣ

ਚੰਡੀਗੜ੍ਹ 13 ਦਸੰਬਰ 2021: ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਸੋਮਵਾਰ ਨੂੰ ਲੰਬੀ ਦੂਰੀ ਦੀ ਸੁਪਰਸੋਨਿਕ ਮਿਜ਼ਾਈਲ ਅਸਿਸਟਡ ਟਾਰਪੀਡੋ (Supersonic missile assisted torpedo) (SMART) ਦਾ ਪਰੀਖਣ ਕੀਤਾ। ਡੀ.ਆਰ.ਡੀ.ਓ ਨੇ ਇਹ ਪਰੀਖਣ ਓਡੀਸ਼ਾ ਦੇ ਵ੍ਹੀਲਰ ਆਈਲੈਂਡ ਤੋਂ ਕੀਤਾ ਗਿਆ ।ਸਿਸਟਮ ਅਗਲੀ ਪੀੜ੍ਹੀ ਦੀ ਮਿਜ਼ਾਈਲ-ਅਧਾਰਿਤ ਸਟੈਂਡਆਫ ਟਾਰਪੀਡੋ ਡਿਲੀਵਰੀ ਸਿਸਟਮ (missile-based standoff torpedo delivery system)ਹੈ। ਪ੍ਰੀਖਣ ਦੌਰਾਨ ਮਿਜ਼ਾਈਲ ਦੀ ਪੂਰੀ ਰੇਂਜ ਸਮਰੱਥਾ ਦਾ ਸਫਲਤਾਪੂਰਵਕ ਪ੍ਰਦਰਸ਼ਨ ਕੀਤਾ ਗਿਆ। ਸਿਸਟਮ ਨੂੰ ਪਣਡੁੱਬੀ ਵਿਰੋਧੀ ਯੁੱਧ ਸਮਰੱਥਾ ਨੂੰ ਟਾਰਪੀਡੋ ਦੀ ਰਵਾਇਤੀ ਰੇਂਜ ਤੋਂ ਕਿਤੇ ਵੱਧ ਵਧਾਉਣ ਲਈ ਤਿਆਰ ਕੀਤਾ ਗਿਆ ਹੈ।

ਇਸਦੇ ਨਾਲ ਹੀ ਜਿੱਥੇ ਇਲੈਕਟ੍ਰੋ-ਆਪਟਿਕ ਟੈਲੀਮੈਟਰੀ ਸਿਸਟਮ, ਡਾਊਨਰੇਂਜ ਇੰਸਟਰੂਮੈਂਟੇਸ਼ਨ ਅਤੇ ਡਾਊਨਰੇਂਜ ਜਹਾਜ਼ਾਂ ਸਮੇਤ ਵੱਖ-ਵੱਖ ਰੇਂਜ ਰਾਡਾਰਾਂ ਦੁਆਰਾ ਪੂਰੇ ਟ੍ਰੈਜੈਕਟਰੀ ਦੀ ਨਿਗਰਾਨੀ ਕੀਤੀ ਗਈ ਸੀ। ਮਿਜ਼ਾਈਲ ਵਿੱਚ ਇੱਕ ਟਾਰਪੀਡੋ, ਪੈਰਾਸ਼ੂਟ ਡਿਲੀਵਰੀ ਸਿਸਟਮ ਅਤੇ ਰੀਲੀਜ਼ ਮਕੈਨਿਜ਼ਮ ਸੀ।

ਇਸ ਕੈਨਿਸਟਰ-ਅਧਾਰਿਤ ਮਿਜ਼ਾਈਲ (canister-based missile) ਪ੍ਰਣਾਲੀ ਵਿੱਚ ਦੋ-ਪੜਾਵ ਦੇ ਠੋਸ ਪ੍ਰੋਪਲਸ਼ਨ, ਇਲੈਕਟ੍ਰੋ-ਮਕੈਨੀਕਲ ਐਕਚੁਏਟਰ ਅਤੇ ਸ਼ੁੱਧਤਾ ਇਨਰਸ਼ੀਅਲ ਨੈਵੀਗੇਸ਼ਨ ਵਰਗੀਆਂ ਉੱਨਤ ਤਕਨੀਕਾਂ ਸ਼ਾਮਲ ਹਨ।ਇਸ ਮਿਜ਼ਾਈਲ ਨੂੰ ਜ਼ਮੀਨੀ ਮੋਬਾਈਲ ਲਾਂਚਰ ਤੋਂ ਲਾਂਚ ਕੀਤਾ ਗਿਆ ਹੈ ਅਤੇ ਇਹ ਕਾਫ਼ੀ ਦੂਰੀਆਂ ਤੱਕ ਮਾਰ ਕਰ ਸਕਦੀ ਹੈ।
ਡੀਆਰਡੀਓ ਦੀਆਂ ਕਈ ਪ੍ਰਯੋਗਸ਼ਾਲਾਵਾਂ ਨੇ ਇਸ ਮਿਜ਼ਾਈਲ ਪ੍ਰਣਾਲੀ ਲਈ ਵੱਖ-ਵੱਖ ਤਕਨੀਕਾਂ ਦਾ ਵਿਕਾਸ ਕੀਤਾ ਹੈ ।ਅਧਿਕਾਰੀਆਂ ਮੁਤਾਬਕ ਇਸ ਸਿਸਟਮ ਨੂੰ ਭਾਰਤੀ ਜਲ ਸੈਨਾ ਵੱਲੋਂ ਵਰਤਣ ਲਈ ਤਿਆਰ ਕੀਤਾ ਜਾ ਰਿਹਾ ਹੈ।

ਇਹ ਪਰੀਖਣ DRDO ਅਤੇ ਭਾਰਤੀ ਹਵਾਈ ਸੈਨਾ (IAF) ਦੁਆਰਾ ਪੋਖਰਨ ਰੇਂਜ ਤੋਂ ਸਟੈਂਡ-ਆਫ ਐਂਟੀ-ਟੈਂਕ (SANT) ਮਿਜ਼ਾਈਲ ਲਾਂਚ ਕੀਤੇ| ਇਹ ਮਿਜ਼ਾਈਲ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਕੀਤੀ ਗਈ |ਲੌਂਗ-ਰੇਂਜ ਬੰਬ ਅਤੇ ਸਮਾਰਟ ਐਂਟੀ-ਏਅਰਫੀਲਡ ਵੈਪਨ (SAAW), ਭਾਰਤੀ ਹਵਾਈ ਸੈਨਾ ਦੇ ਹਥਿਆਰਾਂ ਨੂੰ ਹੋਰ ਮਜ਼ਬੂਤ ​​ਕਰਨ ਤੋਂ ਬਾਅਦ, ਹਾਲ ਹੀ ਦੇ ਸਮੇਂ ਵਿੱਚ ਟੈਸਟ ਕੀਤੇ ਜਾਣ ਵਾਲੇ ਸਵਦੇਸ਼ੀ ਸਟੈਂਡ-ਆਫ ਹਥਿਆਰਾਂ ਦੀ ਲੜੀ ਵਿੱਚ ਇਸਦਾ ਤੀਜਾ ਨੰਬਰ ਸੀ।ਮਿਜ਼ਾਈਲ ਅਤਿ-ਆਧੁਨਿਕ ਮਿਲੀਮੀਟਰ ਵੇਵ (MMW) ਸੀਕਰ ਨਾਲ ਲੈਸ ਹੈ ਜੋ ਸੁਰੱਖਿਅਤ ਦੂਰੀ ਤੋਂ ਉੱਚ ਸਟੀਕਸ਼ਨ ਸਟਰਾਈਕ ਸਮਰੱਥਾ ਪ੍ਰਦਾਨ ਕਰਦੀ ਹੈ।