Site icon TheUnmute.com

DRDO ਨੇ ਪਹਿਲੇ ਪਾਇਲਟ ਰਹਿਤ ਲੜਾਕੂ ਜਹਾਜ਼ ਦਾ ਕੀਤਾ ਸਫ਼ਲ ਪ੍ਰੀਖਣ

DRDO

ਚੰਡੀਗੜ੍ਹ 01 ਜੁਲਾਈ 2022: ਭਾਰਤ ਨੂੰ ਪਾਇਲਟ ਰਹਿਤ ਲੜਾਕੂ ਜਹਾਜ਼ਾਂ ਦੇ ਵਿਕਸਿਤ ਕਰਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ | DRDO ਨੇ ਸ਼ੁੱਕਰਵਾਰ ਨੂੰ ਆਟੋਨੋਮਸ ਫਲਾਇੰਗ ਵਿੰਗ ਟੈਕਨਾਲੋਜੀ ਡੈਮੋਨਸਟ੍ਰੇਟਰ ਦੇ ਪਹਿਲੇ ਜਹਾਜ਼ ਦਾ ਸਫਲ ਪ੍ਰੀਖਣ ਕੀਤਾ। ਇਸ ਜਹਾਜ਼ ਦੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਪਾਇਲਟ ਦੇ ਉੱਡ ਸਕਦਾ ਹੈ। ਟੇਕਆਫ ਤੋਂ ਲੈ ਕੇ ਲੈਂਡਿੰਗ ਤੱਕ ਦਾ ਸਾਰਾ ਕੰਮ ਬਿਨਾਂ ਕਿਸੇ ਮਦਦ ਦੇ ਕੀਤਾ ਜਾ ਸਕਦਾ ਹੈ।

DRDO ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪ੍ਰੀਖਣ ਸ਼ੁੱਕਰਵਾਰ ਨੂੰ ਕਰਨਾਟਕ ਦੇ ਚਿਤਰਦੁਰਗ ਵਿੱਚ ਏਅਰੋਨਾਟਿਕਲ ਟੈਸਟ ਰੇਂਜ ਵਿੱਚ ਸਫਲਤਾਪੂਰਵਕ ਕੀਤਾ ਗਿਆ। ਮਨੁੱਖ (ਪਾਇਲਟ) ਰਹਿਤ ਏਰੀਅਲ ਵਹੀਕਲ (UAV) ਨੂੰ ਆਟੋਨੋਮਸ ਫਲਾਇੰਗ ਵਿੰਗ ਟੈਕਨਾਲੋਜੀ ਡੈਮੋਨਸਟ੍ਰੇਟਰ ਵਜੋਂ ਵੀ ਜਾਣਿਆ ਜਾਂਦਾ ਹੈ।

ਇਸਦੇ ਨਾਲ ਹੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਜਹਾਜ਼ ਪੂਰੀ ਤਰ੍ਹਾਂ ਆਟੋਨੋਮਸ ਮੋਡ ‘ਚ ਚੱਲਦਾ ਹੈ । ਜਹਾਜ਼ ਨੇ ਇੱਕ ਸਫਲ ਉਡਾਣ ਭਰੀ ਜਿਸ ਵਿੱਚ ਟੇਕ ਆਫ, ਵੇ ਪੁਆਇੰਟ ਨੇਵੀਗੇਸ਼ਨ ਅਤੇ ਸਮੂਥ ਟੱਚਡਾਊਨ ਸ਼ਾਮਲ ਸਨ। ਇਹ ਜਹਾਜ਼ ਭਵਿੱਖ ਦੇ ਪਾਇਲਟ ਰਹਿਤ ਜਹਾਜ਼ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਹੈ। ਇਹ ਸਵੈ-ਨਿਰਭਰਤਾ ਵੱਲ ਵੀ ਇੱਕ ਮਹੱਤਵਪੂਰਨ ਕਦਮ ਹੈ। ਡੀਆਰਡੀਓ ਨੇ ਕਿਹਾ ਕਿ ਇਸ ਮਨੁੱਖ ਰਹਿਤ ਜਹਾਜ਼ ਨੇ ਸਫਲਤਾਪੂਰਵਕ ਉਡਾਣ ਭਰੀ। ਇਸ ਟੈਸਟ ਨੂੰ ਖੁਦ ਪੂਰਾ ਕੀਤਾ।

Exit mobile version