July 6, 2024 5:42 pm
DRDO

DRDO ਨੇ 45 ਦਿਨਾਂ ‘ਚ ਸੱਤ ਮੰਜ਼ਿਲਾ ਇਮਾਰਤ ਬਣਾ ਕੇ ਰਿਕਾਰਡ ਬਣਾਇਆ

ਚੰਡੀਗੜ੍ਹ 17 ਮਾਰਚ 2022: (DRDO) ਡੀਆਰਡੀਓ ਨੇ 45 ਦਿਨਾਂ ‘ਚ ਸੱਤ ਮੰਜ਼ਿਲਾ ਇਮਾਰਤ ਬਣਾ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਇਮਾਰਤ ਦਾ ਉਦਘਾਟਨ ਵੀਰਵਾਰ ਨੂੰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਡੀਆਰਡੀਓ ਦੇ ਮੁਖੀ ਜੀ ਸਤੀਸ਼ ਰੈੱਡੀ ਵੀ ਮੌਜੂਦ ਸਨ।

ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (Defense Research and Development Organization) ਨੇ ਡੇਢ ਮਹੀਨੇ ‘ਚ ਬੈਂਗਲੁਰੂ ‘ਚ ਏਅਰੋਨਾਟਿਕਲ ਡਿਵੈਲਪਮੈਂਟ ਇਸਟੈਬਲਿਸ਼ਮੈਂਟ ‘ਚ ਇਨ-ਹਾਊਸ ਤਕਨਾਲੋਜੀ ਦੀ ਵਰਤੋਂ ਕਰਕੇ ਇਸ ਸੱਤ ਮੰਜ਼ਿਲਾ ਇਮਾਰਤ ਦਾ ਨਿਰਮਾਣ ਕੀਤਾ ਹੈ। ਇਸ ਸੱਤ ਮੰਜ਼ਿਲਾ ਇਮਾਰਤ ਦੀ ਵਰਤੋਂ ਫਲਾਈਟ ਕੰਟਰੋਲ ਸਿਸਟਮ ਲਈ ਕੀਤੀ ਜਾਵੇਗੀ। ਇਹ ਇਮਾਰਤ ਭਾਰਤੀ ਹਵਾਈ ਸੈਨਾ ਲਈ ਪੰਜਵੀਂ ਪੀੜ੍ਹੀ ਦੇ ਮੱਧਮ-ਭਾਰ ਅਤੇ ਡੂੰਘਾਈ-ਰੇਂਜ ਦੇ ਲੜਾਕੂ ਜਹਾਜ਼ਾਂ ਨੂੰ ਵਿਕਸਤ ਕਰਨ ਲਈ ਖੋਜ ਸਹੂਲਤਾਂ ਦੀ ਸੁਵਿਧਾ ਮੁੱਹਈਆ ਕਰਵਾਏਗੀ |

ਇੱਕ ਅਧਿਕਾਰੀ ਨੇ ਕਿਹਾ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ (ਏਐਮਸੀਏ) ਪ੍ਰੋਜੈਕਟ ਦੇ ਤਹਿਤ ਲੜਾਕੂ ਜਹਾਜ਼ਾਂ ਅਤੇ ਫਲਾਈਟ ਕੰਟਰੋਲ ਸਿਸਟਮ (ਐਫਸੀਐਸ) ਲਈ ਐਵੀਓਨਿਕਸ ਵਿਕਸਤ ਕਰਨ ਦੀਆਂ ਸਹੂਲਤਾਂ ਹੋਣਗੀਆਂ। ਉਨ੍ਹਾਂ ਨੇ ਦੱਸਿਆ ਕਿ ਏਅਰ ਪਾਵਰ ਸਮਰੱਥਾ ਨੂੰ ਵਧਾਉਣ ਲਈ, ਭਾਰਤ SVANCE ਸਟੀਲਥ ਸੁਵਿਧਾਵਾਂ ਨਾਲ ਲੈਸ ਪੰਜਵੀਂ ਪੀੜ੍ਹੀ ਦੇ ਮੱਧਮ ਭਾਰ ਅਤੇ ਡੂੰਘਾਈ ਰੇਂਜ ਦੇ ਲੜਾਕੂ ਜਹਾਜ਼ਾਂ ਨੂੰ ਵਿਕਸਤ ਕਰਨ ਲਈ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਜੈਕਟ ‘ਤੇ ਕੰਮ ਕਰ ਰਿਹਾ ਹੈ।

ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਜੈਕਟ ਦੀ ਸ਼ੁਰੂਆਤੀ ਵਿਕਾਸ ਲਾਗਤ 15,000 ਕਰੋੜ ਰੁਪਏ ਅਨੁਮਾਨਿਤ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਮਾਰਤ ਦੇ ਨਿਰਮਾਣ ਲਈ ਪ੍ਰੋਜੈਕਟ ਦਾ ਨੀਂਹ ਪੱਥਰ 22 ਨਵੰਬਰ 2021 ਨੂੰ ਰੱਖਿਆ ਗਿਆ ਸੀ। ਇਸ ਦੀ ਅਸਲ ਉਸਾਰੀ ਦਾ ਕੰਮ 1 ਫਰਵਰੀ ਤੋਂ ਸ਼ੁਰੂ ਹੋ ਗਿਆ ਸੀ। ਇਸ ਸੱਤ ਮੰਜ਼ਿਲਾ ਇਮਾਰਤ ਦੀ ਉਸਾਰੀ ਦਾ ਕੰਮ 45 ਦਿਨਾਂ ‘ਚ ਪੂਰਾ ਕਰਨ ਦਾ ਇਹ ਇੱਕ ਵਿਲੱਖਣ ਰਿਕਾਰਡ ਹੈ। ਦੇਸ਼ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ