Pralay_Missile

DRDO : ਭਾਰਤ ਨੇ ਬਾਲਾਸੋਰ ‘ਚ ‘ਪ੍ਰਲੇਅ’ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਚੰਡੀਗੜ੍ਹ 23 ਦਸੰਬਰ 2021: ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੁਆਰਾ ਵਿਕਸਤ ਠੋਸ ਈਂਧਨ ਮਿਜ਼ਾਈਲ ਅਤੇ ਯੁੱਧ ਖੇਤਰ ਦੀ ਮਿਜ਼ਾਈਲ ਭਾਰਤੀ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਤੋਂ ਪ੍ਰਿਥਵੀ ਰੱਖਿਆ ਵਾਹਨ ‘ਤੇ ਅਧਾਰਤ ਹੈ।ਡੀਆਰਡੀਓ (DRDO)ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਅੱਜ ਬਾਲਾਸੋਰ ਵਿੱਚ ਓਡੀਸ਼ਾ ਦੇ ਤੱਟ ਤੋਂ ਘੱਟ ਦੂਰੀ ਦੀ, ਸਤ੍ਹਾ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਗਾਈਡਡ ਬੈਲਿਸਟਿਕ (guided ballistic missile) ਮਿਜ਼ਾਈਲ ‘ਪ੍ਰਲੇਅ'(Pralay) ਦਾ ਸਫਲ ਪ੍ਰੀਖਣ ਕੀਤਾ।

ਸੂਤਰਾਂ ਦੇ ਅਨੁਸਾਰ ਮਿਜ਼ਾਈਲ ਏਪੀਜੇ ਅਬਦੁਲ ਕਲਾਮ ਟਾਪੂ (APJ Abdul Kalam Island) ਤੋਂ ਸਵੇਰੇ 10:30 ਵਜੇ ਲਾਂਚ ਕੀਤੀ ਗਈ, ਜਿਸ ਨੇ ਮਿਸ਼ਨ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕੀਤਾ।

Scroll to Top