ਚੰਡੀਗੜ੍ਹ 08 ਸਤੰਬਰ 2022: ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (DRDO) ਦੇ ਵਿਗਿਆਨੀਆਂ ਅਤੇ ਭਾਰਤੀ ਫੌਜ ਨੇ ਅੱਜ QRSAM ਸਰਫੇਸ-ਟੂ-ਏਅਰ ਕਵਿੱਕ ਰਿਐਕਸ਼ਨ ਮਿਜ਼ਾਈਲ ਸਿਸਟਮ ਦਾ ਸਫਲ ਪ੍ਰੀਖਣ ਕੀਤਾ।ਇਸ ਪ੍ਰੀਖਣ ਦੌਰਾਨ ਮਿਜ਼ਾਈਲ ਨੇ ਨਿਰਧਾਰਿਤ ਸਮੇਂ ‘ਚ ਸਟੀਕ ਨਿਸ਼ਾਨੇ ‘ਤੇ ਆਪਣੇ ਟਾਰਗੇਟ ਨੂੰ ਖ਼ਤਮ ਕੀਤਾ।
DRDO ਨੇ ਓਡੀਸ਼ਾ ਦੇ ਚਾਂਦੀਪੁਰ ਰੇਂਜ ਵਿੱਚ QRSM ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ 3 ਕਿਲੋਮੀਟਰ ਤੋਂ 30 ਕਿਲੋਮੀਟਰ ਤੱਕ ਦੁਸ਼ਮਣ ਦੀਆਂ ਮਿਜ਼ਾਈਲਾਂ, ਜਹਾਜ਼ਾਂ, ਹੈਲੀਕਾਪਟਰਾਂ ਅਤੇ ਡਰੋਨਾਂ ਨੂੰ ਨਸ਼ਟ ਕਰ ਸਕਦੀ ਹੈ।
QRSAM ਮਿਜ਼ਾਈਲ ਦੀ ਵਿਸ਼ੇਸ਼ਤਾਵਾਂ :-
1.ਇਸ ਮਿਜ਼ਾਈਲ ਦੀ ਲੰਬਾਈ 98 ਫੁੱਟ ਹੈ
2. ਇਹ ਮਿਜ਼ਾਈਲ 5758 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੁਸ਼ਮਣ ਵੱਲ ਵਧਦੀ ਹੈ।
3. ਦੁਸ਼ਮਣ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲੇਗਾ
4. ਇਹ ਦੁਸ਼ਮਣ ਦੇ ਰਾਡਾਰ ਨੂੰ ਫੇਲ ਕਰਨ ਦੀ ਸਮਰੱਥਾ ਰੱਖਦਾ ਹੈ।
5. ਇੱਕ ਵਾਰ ਟਾਰਗੇਟ ਲਾਕ ਹੋ ਗਿਆ, ਕੋਈ ਵੀ ਇਸਨੂੰ ਬਚਾ ਨਹੀਂ ਸਕਦਾ
6. ਇਸ ਨੂੰ ਕਿਸੇ ਵੀ ਮੌਸਮ ਅਤੇ ਕਿਸੇ ਵੀ ਥਾਂ ਤੋਂ ਫਾਇਰ ਕੀਤਾ ਜਾ ਸਕਦਾ ਹੈ
7. ਦੁਸ਼ਮਣ ਇਸ ਦੇ ਸੰਚਾਰ ਪ੍ਰਣਾਲੀ ਨੂੰ ਰੋਕ ਨਹੀਂ ਸਕਦੇ