July 4, 2024 5:14 pm
Draupadi Murmu

ਰਾਸ਼ਟਰਪਤੀ ਚੋਣਾਂ ਦੇ ਦੂਜੇ ਗੇੜ ਦੀ ਗਿਣਤੀ ‘ਚ ਦ੍ਰੌਪਦੀ ਮੁਰਮੂ ਦਾ ਪਲੜਾ ਭਾਰੀ

ਚੰਡੀਗੜ੍ਹ 21 ਜੁਲਾਈ 2022: ਦੇਸ਼ ਨੂੰ ਅੱਜ 15ਵਾਂ ਰਾਸ਼ਟਰਪਤੀ ਮਿਲਣ ਜਾ ਰਿਹਾ ਹੈ, ਕੁਝ ਹੀ ਸਮੇਂ ਬਾਅਦ ਰਾਸ਼ਟਰਪਤੀ ਚੋਣਾਂ ਦਾ ਨਤੀਜ਼ਾ ਘੋਸ਼ਿਤ ਕੀਤਾ ਜਾਵੇਗਾ | ਇਸਦੇ ਨਾਲ ਹੀ ਰਾਸ਼ਟਰਪਤੀ ਦੀ ਦੌੜ ਲਈ ਪਹਿਲੇ ਗੇੜ ਦੀ ਗਿਣਤੀ ਮਗਰੋਂ ਦੂਜੇ ਗੇੜ ਦੇ ਨਤੀਜੇ ਵੀ ਸਾਹਮਣੇ ਆ ਗਏ ਹਨ ਜਿਸ ‘ਚ ਮੂਰਮੁ ਨੂੰ ਲੀਡ ਹਾਸਲ ਹੋਈ ਹੈ । ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੀ ਉਮੀਦਵਾਰ ਦ੍ਰੌਪਦੀ ਮੁਰਮੂ ( Draupadi Murmu) ਨੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਕਾਫੀ ਪਛਾੜ ਦਿੱਤਾ ਹੈ। ਰਾਸ਼ਟਰਪਤੀ ਚੋਣਾਂ ’ਚ ਦੂਜੇ ਗੇੜ ਦੀ ਗਿਣਤੀ ਵੀ ਪੂਰੀ ਹੋ ਗਈ ਹੈ। ਦ੍ਰੌਪਦੀ ਮੁਰਮੂ ਨੂੰ ਕੁੱਲ 1,349 ਵੋਟਾਂ ਮਿਲੀਆਂ ਹਨ ਅਤੇ ਵਿਰੋਧੀ ਯਸ਼ਵੰਤ ਸਿਨਹਾ ਨੂੰ ਹੁਣ ਤੱਕ 537 ਵੋਟਾਂ ਮਿਲੀਆਂ ਹਨ।

ਇਸਦੇ ਨਾਲ ਹੀ ਦ੍ਰੋਪਦੀ ਮੂਰਮੁ( Draupadi Murmu) ਨੂੰ ਮਿਲੀਆਂ ਕੁੱਲ ਵੋਟਾਂ ਦੀ ਵੈਲਿਊ 4,83,299 ਹੈ। ਦੂਜੇ ਪਾਸੇ ਯਸ਼ਵੰਤ ਸਿਨਹਾ ਨੂੰ 537 ਵੋਟਾਂ ਮਿਲੀਆਂ ਹਨ, ਜਿਨ੍ਹਾਂ ਦੀ ਵੈਲਿਊ 1,89,876 ਹੈ। ਇਹ ਜਾਣਕਾਰੀ ਰਾਜ ਸਭਾ ਦੇ ਸਕੱਤਰ ਜਨਰਲ ਪੀ. ਸੀ. ਮੋਦੀ ਨੇ ਦਿੱਤੀ ਹੈ। ਮੁਰਮੂ ਦੀ ਜਿੱਤ ਦੀ ਕਾਫੀ ਸੰਭਾਵਨਾ ਹੈ। ਜੇਕਰ ਉਹ ਜਿੱਤ ਹਾਸਲ ਕਰਦੀ ਹੈ, ਤਾਂ ਉਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ।

Draupadi Murmu

ਜਿਕਰਯੋਗ ਹੈ ਕਿ ਰਾਸ਼ਟਰਪਤੀ ਚੋਣ ਲਈ 18 ਜੁਲਾਈ ਨੂੰ ਵੋਟਾਂ ਪਈਆਂ ਸਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ ਸਹੁੰ ਚੁੱਕਣਗੇ। ਰਾਸ਼ਟਰਪਤੀ ਦੀ ਚੋਣ ਲਈ ਰਾਜ ਸਭਾ ਅਤੇ ਲੋਕ ਸਭਾ ਦੇ ਸੰਸਦ ਮੈਂਬਰ ਸੰਸਦ ਭਵਨ ’ਚ ਵੋਟਾਂ ਪਾਉਂਦੇ ਹਨ, ਜਦਕਿ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿਧਾਇਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹਨ।