Site icon TheUnmute.com

ਅਮਰੀਕਾ ਵਲੋਂ ਆਪਣੇ ਰਾਜਦੂਤਾਂ ਨੂੰ ਚੀਨ ਛੱਡਣ ਦੇ ਮੁੱਦੇ ‘ਤੇ ਭੜਕਿਆ ਡ੍ਰੈਗਨ

USA

ਚੰਡੀਗੜ੍ਹ 27 ਜਨਵਰੀ 2022: ਅਮਰੀਕਾ (USA) ਦੁਆਰਾ ਬੀਜਿੰਗ ‘ਚ ਸਖ਼ਤ ਪਾਬੰਦੀਆਂ ਨੂੰ ਲੈ ਕੇ ਆਪਣੇ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ| ਇਸਦੇ ਚਲਦੇ ਚੀਨ (Chine) ਭੜਕ ਗਿਆ ਹੈ। ਚੀਨ ਨੇ ਬੁੱਧਵਾਰ ਨੂੰ ਅਮਰੀਕੀ ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੀਜਿੰਗ ਦੇ ਸਖ਼ਤ ਮਹਾਂਮਾਰੀ ਵਿਰੋਧੀ ਉਪਾਵਾਂ ਤੋਂ ਬਚਣ ਲਈ ਦੇਸ਼ ਛੱਡਣ ਦੀ ਅਮਰੀਕਾ ਦੀ ਪੇਸ਼ਕਸ਼ ‘ਤੇ ਗੰਭੀਰ ਚਿੰਤਾ ਜਤਾਈ| ਚੀਨ (Chine) ਵਲੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਇਸ ਨੂੰ ‘ਗੁੰਮਰਾਹਕੁੰਨ’ ਫ਼ੈਸਲਾ ਕਰਾਰ ਦਿੱਤਾ। ਨਾਲ ਹੀ ਕਿਹਾ ਕਿ ਅਮਰੀਕਾ ਦਾ ਇਹ ਫ਼ੈਸਲਾ ਉਸ ਦੇ ਕਰਮਚਾਰੀਆਂ ਲਈ ਸੰਕਰਮਣ ਦਾ ਹੋਰ ਖ਼ਤਰਾ ਪੈਦਾ ਕਰੇਗਾ। ਦਰਅਸਲ, ਅਮਰੀਕੀ ਦੂਤਾਵਾਸ ਨੇ ਬੀਜਿੰਗ ‘ਚ ਲਗਾਈਆਂ ਸਖ਼ਤ ਪਾਬੰਦੀਆਂ ਦੇ ਮੱਦੇਨਜ਼ਰ ਆਪਣੀ ਸਰਕਾਰ ਨੂੰ ਡਿਪਲੋਮੈਟਾਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਆਪਣੇ ਅਨੁਸਾਰ ਖੁੱਲ੍ਹੇ ਮਾਹੌਲ ‘ਚ ਪਰਿਵਾਰਾਂ ਨੂੰ ਲੈ ਜਾ ਸਕਣ।
ਕੋਰੋਨਾ ਦੀ ਮਾਰ ਚੀਨ ਦੇ ਬੀਜਿੰਗ ਤੱਕ ਪਹੁੰਚ ਗਈ ਹੈ,

ਜਿੱਥੇ ਫਰਵਰੀ ‘ਚ ਵਿੰਟਰ ਓਲੰਪਿਕ ਖੇਡਾਂ ਹੋਣੀਆਂ ਹਨ। ਇਨਫੈਕਸ਼ਨ ਦੀ ਇਸ ਰਫਤਾਰ ਨੂੰ ਰੋਕਣ ਲਈ ਚੀਨ ਨੇ ਵੀ ਬਹੁਤ ਸਖ਼ਤ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ‘ਤੇ ਓਲੰਪਿਕ ‘ਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

Exit mobile version