ਚੰਡੀਗੜ੍ਹ 05 ਦਸੰਬਰ 2021: ਡਾ.ਐੱਸ.ਪੀ.ਸਿੰਘ ਓਬਰਾਏ (Dr. SP Singh Oberoi) ਜੋ ਕਿ ਪੰਜਾਬ ਦੇ ਉੱਘੇ ਸਮਾਜ ਸੇਵਕ ਹਨ |ਉਨ੍ਹਾਂ ਨੇ ਪੰਜਾਬ ਦਾ ਆਨਰੇਰੀ ਸਲਾਹਕਾਰ (ਸਿਹਤ ਤੇ ਹੁਨਰ ਵਿਕਾਸ )(Health and Skill Development)ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ|ਉਨ੍ਹਾਂ ਨੇ ਕਿਹਾ ਕੇ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਅਤੇ ਨਾ ਹੀ ਕਿਸੇ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਣਗੇ |ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਸਰਬੱਤ ਦਾ ਭਲਾ ਟਰੱਸਟ(Sarbatt Da Bhala Trust)ਕਿਸੇ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਨਹੀਂ ਲੈਣਗੇ|ਤੁਹਾਨੂੰ ਦਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡਾ.ਐੱਸ.ਪੀ.ਸਿੰਘ ਓਬਰਾਏ (Dr. SP Singh Oberoi)ਨੂੰ ਪੰਜਾਬ ਦਾ ਆਨਰੇਰੀ ਸਲਾਹਕਾਰ ਬਣਨ ਦੀ ਪੇਸਕਸ ਕੀਤੀ ਸੀ| ਪਰ ਉਨ੍ਹਾਂ ਵਲੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਸਿਆਸਤ ਤੋਂ ਦੂਰ ਰਹਿ ਕੇ ਮਾਨਵਤਾ ਦੀ ਸੇਵਾ ਕਰਦੇ ਰਹਿਣਗੇ |
ਨਵੰਬਰ 23, 2024 8:27 ਪੂਃ ਦੁਃ