Site icon TheUnmute.com

ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਤੇ CSIR-IM ਟੈੱਕ ਵੱਲੋਂ ਸਮਝੌਤੇ ਪੱਤਰ ‘ਤੇ ਹਸਤਾਖ਼ਰ

ਡਾ. ਬੀ.ਆਰ. ਅੰਬੇਦਕਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਮਾਰਚ 2024: ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੋਹਾਲੀ ਅਤੇ ਸੀ ਐੱਸ ਆਈ ਆਰ-ਆਈ ਐਮ ਟੈੱਕ, ਚੰਡੀਗੜ੍ਹ ਨੇ ਅੱਜ “ਖੋਜ, ਸਿਖਲਾਈ ਅਤੇ ਪ੍ਰੋਜੈਕਟਾਂ ਦੇ ਵਿਕਾਸ ਅਤੇ ਅਦਾਨ-ਪ੍ਰਦਾਨ ਦੁਆਰਾ ਅਤਿ-ਆਧੁਨਿਕ ਖੋਜ ਵਿੱਚ ਸਹਿਯੋਗ ਕਰਨ ਅਤੇ ਪੂਰਾ ਕਰਨ ਲਈ ਉਹ ਖੇਤਰ ਜੋ ਹੈਲਥਕੇਅਰ ਥੀਮ ਵਿੱਚ ਇੱਕ ਦੂਜੇ ਦੇ ਪੂਰਕ ਹਨ” ਨਾਲ ਸਬੰਧਤ ਸਮਝੌਤਾ ਪੱਤਰ (ਐਮ ਓ ਯੂ) ‘ਤੇ ਹਸਤਾਖ਼ਰ ਕੀਤੇ।

ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਕਿਹਾ, “ਇਹ ਦੇਖਿਆ ਗਿਆ ਹੈ ਕਿ ਅਕਾਦਮਿਕ ਪਾਠ ਪੁਸਤਕਾਂ ਦੀ ਪਾਲਣਾ ਅਤੇ ਹਸਪਤਾਲਾਂ ਦਾ ਮਾਹੌਲ ਮੈਡੀਕਲ ਵਿਦਿਆਰਥੀਆਂ ਨੂੰ ਮੈਡੀਕਲ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਸੀਮਤ ਕਰਦਾ ਹੈ। ਇਹ ਸਹਿਯੋਗ ਸਟੇਟ ਇੰਸਟੀਚਿਊਟ ਮੋਹਾਲੀ ਵਿਖੇ ਤੀਸਰੇ ਸਾਲ ਦੌਰਾਨ ਮੈਡੀਕਲ ਵਿਦਿਆਰਥੀਆਂ ਨੂੰ ਚੋਣਵੇਂ ਪੋਸਟਿੰਗ ਨਿਰਧਾਰਤ ਕਰਨ ਵਿੱਚ ਲਾਭਦਾਇਕ ਹੋਣ ਦੀ ਸੰਭਾਵਨਾ ਪੈਦਾ ਕਰੇਗਾ, ਜੋ ਹੁਣ ਖੋਜ ਅਤੇ ਕਲੀਨਿਕਲ ਅਭਿਆਸ ਦੇ ਖੇਤਰਾਂ ਵਿੱਚ ਮੈਡੀਕਲ ਗ੍ਰੈਜੂਏਟਾਂ ਦੇ ਬਹੁ-ਆਯਾਮੀ ਐਕਸਪੋਜਰ ਲਈ ਨਵੀਨਤਮ ਨੈਸ਼ਨਲ ਮੈਡੀਕਲ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਜ਼ਮੀ ਕਰ ਦਿੱਤਾ ਗਿਆ ਹੈ। ਦੋ ਸੰਸਥਾਵਾਂ ਵਿਚਕਾਰ ਬਹੁ-ਅਨੁਸ਼ਾਸਨੀ ਖੋਜ ਦੇ ਦਾਇਰੇ ਨੂੰ ਵਿਸ਼ਾਲ ਕਰਦੇ ਹੋਏ, ਏ ਆਈ ਐਮ ਐਸ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਕਿਹਾ ਕਿ ਚੋਣਵੇਂ ਕੋਰਸ ਵਿਦਿਆਰਥੀਆਂ ਦੀਆਂ ਨਿੱਜੀ ਰੁਚੀਆਂ ਜਾਂ ਅਕਾਦਮਿਕ ਟੀਚਿਆਂ ਦੇ ਆਧਾਰ ‘ਤੇ ਛੋਟੇ-ਸਮੂਹ ਸਿੱਖਣ ਦੀ ਸੈਟਿੰਗ ਵਿੱਚ ਲਏ ਜਾਣਗੇ।

ਸੀ ਐੱਸ ਆਈ ਆਰ-ਆਈ ਐਮ ਟੈੱਕ, ਚੰਡੀਗੜ੍ਹ ਦੇ ਚਾਰ ਨੁਮਾਇੰਦਿਆਂ ਸਮੇਤ ਡਾਇਰੈਕਟਰ ਆਈ ਐਮ ਟੈੱਕ ਡਾਕਟਰ ਸੰਜੀਵ ਖੋਸਲਾ ਨੇ ਦਸਤਾਵੇਜ਼ ‘ਤੇ ਹਸਤਾਖਰ ਕਰਨ ਲਈ ਏ ਆਈ ਐਮ ਐਸ, ਮੋਹਾਲੀ ਦਾ ਦੌਰਾ ਕੀਤਾ। ਹਾਜ਼ਰ ਹੋਰ ਪਤਵੰਤਿਆਂ ਵਿੱਚ ਡਾ. ਕਾਰਤੀਕੇਅਨ ਸੁਬਰਾਮਨੀਅਨ, ਡਾ. ਦਿਬਯੇਂਦੂ ਸਰਕਾਰ ਅਤੇ ਮਾਨੁਜ ਤ੍ਰਿਪਾਠੀ ਸ਼ਾਮਲ ਸਨ। ਏ.ਆਈ.ਐਮ.ਐਸ., ਮੁਹਾਲੀ ਤੋਂ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਮੈਡੀਕਲ ਸੁਪਰਡੈਂਟ ਏ.ਆਈ.ਐਮ.ਐਸ., ਡਾ. ਨਵਦੀਪ ਸਿੰਘ ਸੈਣੀ, ਡਾ. ਅਸ਼ੀਸ਼ ਗੋਇਲ, ਡਾ. ਸ਼ਾਲਿਨੀ ਗੁਪਤਾ ਅਤੇ ਡਾ. ਦਿਲਜੋਤ ਸੰਧੂ ਵੀ ਹਾਜ਼ਰ ਸਨ।

ਹਸਤਾਖਰ ਕਰਨ ਦੀ ਰਸਮ ਇੱਕ ਸੰਖੇਪ ਪੇਸ਼ਕਾਰੀ ਅਤੇ ਸਹਿਯੋਗ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਤੋਂ ਬਾਅਦ ਸ਼ੁਰੂ ਹੋਈ ਅਤੇ ਦਸਤਾਵੇਜ਼ਾਂ ਦੇ ਆਦਾਨ-ਪ੍ਰਦਾਨ ਤੋਂ ਬਾਅਦ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ ਗਏ। ਸਮਾਗਮ ਦੀ ਸਮਾਪਤੀ ਧੰਨਵਾਦ ਦੇ ਮਤੇ ਨਾਲ ਹੋਈ।

Exit mobile version