Punjabi University

ਪੰਜਾਬੀ ਯੂਨੀਵਰਸਿਟੀ ਵਿਖੇ ਡਾ.ਅੰਬੇਡਕਰ ਕਰਮਚਾਰੀ ਮਹਾਸੰਘ ਨੇ ਸੁਨੀਲ ਜਾਖੜ ਦਾ ਫੂਕਿਆ ਪੁਤਲਾ

ਚੰਡੀਗੜ੍ਹ 07 ਅਪ੍ਰੈਲ 2022: ਲੰਘੇ ਦਿਨੀਂ ਕਾਂਗਰਸ ਪਾਰਟੀ ਦੇ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਅਨੁਸੂਚਿਤ ਜਾਤੀ ਲੋਕਾਂ ਨੂੰ ਇਕ ਚੈਨਲ ਤੇ ਇੰਟਰਵਿਊ ਦੌਰਾਨ ਬੋਲੇ ਗਏ ਅਪਸ਼ਬਦਾਂ ਦਾ ਮਾਮਲਾ ਭਖਦਾ ਜਾ ਰਿਹਾ ਅਤੇ ਸੁਨੀਲ ਜਾਖੜ ਦੁਆਰਾ ਬੋਲੇ ਗਏ ਇਨ੍ਹਾਂ ਸ਼ਬਦਾਂ ਤੋਂ ਬਾਅਦ ਪੂਰੇ ਪੰਜਾਬ ਭਰ ਵਿਚ ਸੁਨੀਲ ਜਾਖੜ ਦਾ ਵਿਰੋਧ ਕੀਤਾ ਜਾ ਰਿਹਾ ਹੈ |

ਇਸ ਵਿਰੋਧ ‘ਚ ਉਨ੍ਹਾਂ ਦੇ ਪੁਤਲੇ ਫੂਕੇ ਜਾ ਰਹੇ ਨੇ ਸੁਨੀਲ ਜਾਖੜ ਦੁਆਰਾ ਅਨੁਸੂਚਿਤ ਜਾਤੀ ਲੋਕਾਂ ਤੇ ਬੋਲੇ ਗਏ ਅਪਸ਼ਬਦਾਂ ਨੂੰ ਲੈ ਕੇ ਅੱਜ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ (Punjabi University) ਦੇ ਮੁੱਖ ਗੇਟ ਤੇ ਡਾ.ਅੰਬੇਡਕਰ ਕਰਮਚਾਰੀ ਮਹਾਂਸੰਘ,ਪੰਜਾਬ ਯੂਨੀਵਰਸਿਟੀ ਇਕਾਈ ਅਤੇ ਇਕਾਈ ਦੇ ਰਾਜਸੀ ਵਿੰਗ ਸਾਂਝਾ ਕਰਮਚਾਰੀ ਫਰੰਟ (ਅੰਬੇਡਕਰ) ਵਲੋਂ ਸੁਨੀਲ ਜਾਖੜ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਡਾ ਅੰਬੇਡਕਰ ਕਰਮਚਾਰੀ ਮਹਾਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ ਜਤਿੰਦਰ ਸਿੰਘ ਮੱਟੂ ਨੇ ਸੁਨੀਲ ਜਾਖੜ ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਸੁਨੀਲ ਜਾਖੜ ਦੁਆਰਾ ਬੋਲੇ ਗਏ ਇਨ੍ਹਾਂ ਸ਼ਬਦਾਂ ਨੂੰ ਲੈ ਕੇ ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਪੰਜਾਬ ਕਾਂਗਰਸ ਕਮੇਟੀ ਨੂੰ ਕਰਨੀ ਚਾਹੀਦੀ ਹੈ |

ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪੈਰਾਂ ਦੀ ਜੁੱਤੀ ਸਮਝਣ ਵਾਲੇ ਸੁਨੀਲ ਜਾਖੜ ਨੂੰ ਸੰਵਿਧਾਨ ਦੀ ਧਾਰਾ ਮੁਤਾਬਕ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਉੱਥੇ ਹੀ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੀ ਸੁਨੀਲ ਜਾਖੜ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸੁਨੀਲ ਜਾਖੜ ਦੇ ਖਿਲਾਫ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਉਹ ਪੰਜਾਬ ਭਰ ਵਿੱਚ ਸੰਘਰਸ਼ ਹੋਰ ਤੇਜ਼ ਕਰਨਗੇ|

Scroll to Top