Sudhir Suri

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਅੰਤਿਮ ਅਰਦਾਸ ਤੇ ਭੋਗ ਅੱਜ, ਡੋਗ ਸਕਾਟ ਤੇ ਪੁਲਿਸ ਟੀਮਾਂ ਪਹੁੰਚੀਆਂ

ਅੰਮ੍ਰਿਤਸਰ 16 ਨਵੰਬਰ 2022: ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਨੇੜੇ ਰੋਸ ਪ੍ਰਦਰਸ਼ਨ ਦੌਰਾਨ ਇਕ ਨੌਜਵਾਨ ਵੱਲੋਂ ਸ਼ਿਵ ਸੈਨਾ ਆਗੂ ਸੁਧੀਰ ਸੂਰੀ (Sudhir Suri) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ | ਅੱਜ ਸੁਧੀਰ ਸੂਰੀ ਦੀ ਅੰਤਿਮ ਅਰਦਾਸ ਅਤੇ ਭੋਗ ਅੰਮ੍ਰਿਤਸਰ ਸ਼ਿਵਾਲਾ ਭਾਈਆਂ ਨਜ਼ਦੀਕ ਪੁਸ਼ਪਾਵਤੀ ਹਾਲ ਵਿਖੇ ਹੋਵੇਗਾ | ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ,

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਸਮਰਥਕ ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣਗੇ | ਜਿਸ ਨੂੰ ਲੈ ਕੇ ਪੁਲਿਸ ਵੱਲੋਂ ਗੇਟ ‘ਤੇ ਹਿਮੂਨ ਸਕੈਨਰ ਵੀ ਲਗਾ ਦਿੱਤੇ ਗਏ ਹਨ ਅਤੇ ਡੋਗ ਸਕਾਟ ਦੀਆਂ ਟੀਮਾਂ ਦੇ ਨਾਲ ਹਰ ਇਕ ਚੀਜ਼ ਦੀ ਚੈਕਿੰਗ ਕੀਤੀ ਜਾ ਰਹੀ ਹੈ | ਪਰਿਵਾਰ ਨੇ ਦੱਸਿਆ ਕਿ 3 ਤੋਂ 4 ਵਜੇ ਤੱਕ ਸੁਧੀਰ ਕੁਮਾਰ ਸੂਰੀ ਦੀ ਅੰਤਿਮ ਅਰਦਾਸ ਤੇ ਭੋਗ ਪਾਇਆ ਜਾਵੇਗਾ |

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਅੰਤਿਮ ਅਰਦਾਸ

ਅੰਤਿਮ ਅਰਦਾਸ ਵਾਲੀ ਜਗ੍ਹਾ ‘ਤੇ ਪਹੁੰਚੇ ਹਿੰਦੂ ਆਗੂ ਪੰਕਜ ਦਵੇਸਰ ਨੇ ਕਿਹਾ ਕਿ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਵੱਡੀ ਗਿਣਤੀ ਵਿੱਚ ਸ਼ਿਵ ਸੈਨਾ ਦੇ ਆਗੂ ਇਥੇ ਪਹੁੰਚ ਰਹੇ ਹਨ ਜੋ ਅੱਜ ਹਿੰਦੂ ਨੇਤਾ ਦੀ ਸੁਧੀਰ ਸੂਰੀ (Sudhir Suri) ਦੀ ਅੰਤਿਮ ਅਰਦਾਸ ਤੇ ਪੁਹੰਚ ਕੇ ਸੂਰੀ ਨੂੰ ਸ਼ਰਧਾਂਜਲੀ ਭੇਂਟ ਕਰਨਗੇ | ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਦੁੱਖ ਹੋਵੇ ਤਾਂ ਉਸ ਨੂੰ ਹੋਰ ਸਤਾਉਣਾ ਨਹੀਂ ਚਾਹੀਦਾ ਅਤੇ ਓਹਨਾ ਨੇ ਨਾਲ ਹੀ ਮੀਡੀਆ ਅਤੇ ਸ਼ੋਸ਼ਲ ਮੀਡੀਆ ਅੱਗੇ ਗੁਜ਼ਾਰਿਸ਼ ਕੀਤੀ ਕਿ ਆਪਣੇ ਚੈਨਲ ਦੀ ਟੀਆਰਪੀ ਦੀ ਖ਼ਾਤਰ ਇਸ ਤਰੀਕੇ ਦੀ ਬਿਆਨਬਾਜ਼ੀ ਨਾ ਦਿਖਾਉਣ ਜਿਸ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋਵੇ |

Scroll to Top