Parkash Singh Badal

ਦੋਹਰੇ ਸੰਵਿਧਾਨ ਮਾਮਲਾ : ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਹੁਸ਼ਿਆਰਪੁਰ ਅਦਾਲਤ ਨੇ ਸੁਣਾਇਆ ਇਹ ਫੈਸਲਾ

ਹੁਸ਼ਿਆਰਪੁਰ 25 ਫਰਵਰੀ 2022 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal ) ਬੀਤੇ ਦਿਨ ਹੁਸ਼ਿਆਰਪੁਰ ਦੀ ਅਦਾਲਤ ‘ਚ ਪੇਸ਼ ਹੋਏ ਸਨ, ਅਕਾਲੀ ਦਲ ਦੋਹਰੇ ਸੰਵਿਧਾਨ ਮਾਮਲੇ ‘ਚ ਉਹ ਅਦਾਲਤ ‘ਚ ਪੇਸ਼ ਹੋਏ ਸਨ, ਉਨ੍ਹਾਂ ਨੇ 4 ਨਵੰਬਰ 2019 ਨੂੰ ਪੇਸ਼ ਹੋਣ ਦੇ ਸੰਮਣ ਜਾਰੀ ਕੀਤੇ ਗਏ ਸਨ, ਪਰ ਉਹ ਸਿਹਤ ਠੀਕ ਹੋਣ ਨਾ ਹੋਣ ਦਾ ਕਾਰਨ ਦੱਸ ਕੇ ਪੇਸ਼ੀ ਤੋਂ ਮਨ੍ਹਾ ਕਰਦੇ ਆ ਰਹੇ ਸਨ, ਆਪਣੇ ਵਕੀਲਾਂ ਐਡਵੋਕੇਟ ਡੀ.ਐੱਸ ਸਾਬੋਤੀ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵਲੋਂ ਪ੍ਰਕਾਸ਼ ਸਿੰਘ ਬਾਦਲ (Parkash Singh Badal ) ਵਲੋਂ ਹੁਸ਼ਿਆਰਪੁਰ ਦੇ ਮਾਨਯੋਗ ਸੈਸ਼ਨ ਕੋਰਟ ਤੋਂ ਜਮਾਨਤ ਕਰਵਾ ਲਈ ਗਈ ਹੈ,

ਦੱਸਦਈਏ ਕਿ ਬਲਵੰਤ ਸਿੰਘ ਖੇੜਾ ਨੇ 2009 ‘ਚ ਅਕਾਲੀ ਦਲ ਦੇ ਦੋਹਰੇ ਸਵਿਧਾਨ ਖਿਲਾਫ ਹੁਸ਼ਿਆਰਪੁਰ ਦੀ ਜਿਲ੍ਹਾ ਅਦਾਲਤ ‘ਚ ਸ਼ਿਕਾਇਤ ਕੀਤੀ ਸੀ, ਖੇੜਾ ਨੇ ਸ਼ਿਅਦ (ਬਾਦਲ) ਖਿਲਾਫ ਝੂਠਾ ਹਲਫਨਾਮਾ ਦੇਣ ਅਤੇ ਪਾਰਟੀ ਦੇ 2 ਅਲੱਗ-ਅਲੱਗ ਵਿਧਾਨ ਰੱਖਣ ਸਬੰਧੀ ਸ਼ਿਕਾਇਤ ਅਦਾਲਤ ‘ਚ ਦਰਜ਼ ਕੀਤੀ ਸੀ, ਇਸ ਪਟੀਸ਼ਨ ਵਿੱਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਮੁੱਖ ਆਗੂਆਂ ਪ੍ਰਕਾਸ਼ ਸਿੰਘ ਬਾਦਲ (Parkash Singh Badal ) , ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ, ਕ੍ਰਿਪਾਲ ਸਿੰਘ ਬਡੂੰਗਰ, ਡਾ: ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸ਼ਿੰਦਾ ‘ਤੇ ਕਈ ਗੰਭੀਰ ਦੋਸ਼ ਲੱਗੇ ਹਨ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਹ ਪਾਰਟੀ ਧਾਰਮਿਕ ਚੋਣਾਂ ਵਿੱਚ ਹਿੱਸਾ ਲੈਂਦੀ ਹੈ ਅਤੇ ਆਪਣੇ ਆਪ ਨੂੰ ਧਰਮ ਨਿਰਪੱਖ ਹੋਣ ਦਾ ਦਾਅਵਾ ਵੀ ਕਰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਲਵੰਤ ਸਿੰਘ ਖੇੜਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਲਈ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ।

Scroll to Top