ਸ੍ਰੀ ਦਰਬਾਰ ਸਾਹਿਬ 19 ਦਸੰਬਰ 2021: ਬੀਤੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਵਿਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਲਗਾਤਾਰ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਬਿਆਨ ਦਿੱਤੇ ਜਾ ਰਹੇ ਨੇ ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ (Sachkhand Sri Darbar Sahib) ਨਤਮਸਤਕ ਹੋ ਕੇ ਕੱਲ੍ਹ ਦੀ ਘਟਨਾ ਤੇ ਗਹਿਰੀ ਚਿੰਤਾ ਜਤਾਈ| ਉੱਥੇ ਹੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਕਿ ਜੋ ਕੱਲ੍ਹ ਘਟਨਾ ਹੋਈ ਹੈ , ਉਸ ਨਾਲ ਉਸ ਨੂੰ ਗਹਿਰਾ ਦੁਖ ਹੋਇਆ ਹੈ ਅਤੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ | ਉਨ੍ਹਾਂ ਨੇ ਕਿਹਾ ਕਿ ਸਾਡੀਆਂ ਏਜੰਸੀਆਂ ਹੋ ਪੰਜਾਬ ਦਾ ਮਾਹੌਲ ਕਦੀ ਵੀ ਖ਼ਰਾਬ ਨਹੀਂ ਹੋਣ ਦੇਣਗੀਆਂ | ਉਹਦੇ ਨਾਲ ਕਿਹਾ ਕਿ ਪੰਜਾਬ (Punjab) ਚ ਚੋਣਾਂ ਦਾ ਮਾਹੌਲ ਹੈ ਅਤੇ ਅਸੀਂ ਪੰਜਾਬ (Punjab) ਵਿੱਚ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਗਤੀਵਿਧੀ ਨਹੀਂ ਹੋਣ ਦਵਾਂਗੇ ਉਧਰ ਚਰਨਜੀਤ ਸਿੰਘ ਚੰਨੀ (CM Charanjit Singh Channi) ਵੱਲੋਂ ਹਰ ਇਕ ਪੰਜਾਬ ਦੇ ਨੁਮਾਇੰਦਿਆਂ ਅੱਗੇ ਅਪੀਲ ਕੀਤੀ ਗਈ ਕਿ ਉਹ ਗੁਰੂ ਧਾਮਾਂ ਦੇ ਖ਼ੁਦ ਵੀ ਧਿਆਨ ਦੇਣ ਚਾਹੇ ਉਹ ਮੰਦਿਰ ਹੁਣ ਮਸਜਿਦ ਹੋਵੇ ਚਾਹੇ ਉਹ ਗਿਰਜਾਘਰ ਹੋਣ | ਉਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਦਾ ਮਾਹੌਲ ਕਦੀ ਵੀ ਖਰਾਬ ਨਹੀਂ ਹੋਣ ਦਵਾਂਗੇ |
ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਵੱਲੋਂ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵੱਲੋਂ ਸਵੇਰੇ ਹੀ ਕਿਹਾ ਗਿਆ ਸੀ ਕਿ ਦੋ ਦਿਨਾਂ ਦੇ ਵਿੱਚ ਇਸ ਪਿੱਛੇ ਕਿਸ ਦਾ ਹੱਥ ਹੈ ਉਸ ਦੀ ਪੂਰੀ ਘੋਖ ਕੀਤੀ ਜਾਵੇਗੀ | ਉਥੇ ਹੀ ਕੱਲ੍ਹ ਤੋਂ ਹੀ ਇਸ ਉੱਤੇ ਸਾਰੀ ਸਿਆਸੀ ਪਾਰਟੀਆਂ ਦੇ ਬਿਆਨ ਵੀ ਸਾਹਮਣੇ ਆ ਰਹੇ ਹਨ ਅਤੇ ਸਾਰੀ ਸਿਆਸੀ ਪਾਰਟੀਆਂ ਇਸ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਵੀ ਕਰ ਰਹੀਆਂ ਹਨ ਉੱਥੇ ਗੱਲ ਕੀਤੀ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਬੀਤੇ ਰਾਤ ਬਿਆਨ ਜਾਰੀ ਕੀਤਾ ਗਿਆ ਸੀ |