Site icon TheUnmute.com

ਵਿਧਾਇਕਾਂ ਦੀ ਸੁਰੱਖਿਆ ਵਾਪਸੀ ਦੇ ਦਸਤਾਵੇਜ਼ ਹੋਏ ਲੀਕ, ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕੀਤਾ ਜਵਾਬ ਤਲਬ

Punjab government

ਚੰਡੀਗੜ੍ਹ 30 ਮਈ 2022: ਪੰਜਾਬ ਸਰਕਾਰ (Punjab Government) ਵੱਲੋਂ ਸੁਰੱਖਿਆ ਵਾਪਸ ਲਏ ਜਾਣ ਦਾ ਮੁੱਦਾ ਹੁਣ ਪੰਜਾਬ ਹਰਿਆਣਾ ਹਾਈਕੋਰਟ (Punjab and Haryana High Court) ਪਹੁੰਚ ਚੁੱਕਾ ਹੈ । ਇਸ ਦੌਰਾਨ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ ਕਿ ਵਿਧਾਇਕਾਂ ਕੋਲੋਂ ਲਈ ਸੁਰੱਖਿਆ ਵਾਪਸੀ ਦੇ ਦਸਤਾਵੇਜ਼ ਲੀਕ ਕਿਵੇਂ ਹੋਏ ਹਨ।

ਜਿਕਰਯੋਗ ਹੈ ਕਿ ਸੁਰੱਖਿਆ ਵਾਪਸੀ ਦਾ ਮੁੱਦਾ ਹਾਈਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਗੂ ਵੀਰ ਸਿੰਘ ਲੋਪੋਕੇ (Vir Singh Lopoke) ਨੇ ਰੱਖਿਆ ਹੈ। ਉਨ੍ਹਾਂ ਸੁਰੱਖਿਆ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਹੈ | ਜਿਸ ਪਿੱਛੋਂ ਅਦਾਲਤ ਨੇ ਉਨ੍ਹਾਂ ਦੇ 2 ਸੁਰੱਖਿਆ ਕਰਮੀ ਬਹਾਲ ਕੀਤੇ ਗਏ ਹਨ। ਇਸਦੇ ਨਾਲ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਵੀ ਪੁੱਛਿਆ ਹੈ ਕਿ ਵਿਧਾਇਕਾਂ ਤੋਂ ਸੁਰੱਖਿਆ ਕਿਸ ਆਧਾਰ ‘ਤੇ ਵਾਪਸ ਲਈ ਗਈ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ
ਹਾਈਕੋਰਟ ‘ਚ 2 ਜੂਨ ਨੂੰ ਹੋਵੇਗੀ।

Exit mobile version