July 5, 2024 2:19 am
ਡਾਕਟਰ

ਮਾਨਵਤਾ ਦੀ ਭਲਾਈ ਵਾਸਤੇ ਆਪਣਾ ਯੋਗਦਾਨ ਦੇਣ ਡਾਕਟਰ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਫ਼ਰੀਦਕੋਟ 17 ਦਸੰਬਰ 2022: ਸਥਾਨਕ ਦਸਮੇਸ਼ ਡੈਂਟਲ ਕਾਲਜ ਦੇ ਕੈਪਟਨ ਡਾਕਟਰ ਪੂਰਨ ਸਿੰਘ ਐਡੀਟੋਰੀਅਮ ਵਿਖੇ ਅੱਜ ਸਾਲਾਨਾ ਕੰਨਵੋਕੇਸ਼ਨ ਸਮਾਗਮ ਕਰਵਾਇਆ ਗਿਆ, ਜਿਸਦਾ ਉਦਘਾਟਨ ਮੁੱਖ ਮਹਿਮਾਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਵੱਲੋ ਕੀਤਾ ਗਿਆ। ਇਸ ਮੌਕੇ ਸਪੀਕਰ ਸੰਧਵਾ ਨੇ ਡੈਟ਼ਲ ਦੇ 120 ਗਰੇਜੂਏਟ, 24 ਪੋਸਟ ਗਰੇਜੂਏਟ, ਫਿਜੀਓਥਰੇਪੀ ਦੇ 25 ਗਰੇਜੂਏਟ, 4 ਪੋਸਟ ਗਰੇਜੁਏਟ ਅਤੇ ਨਰਸਿੰਗ ਦੇ 19 ਵਿਦਿਆਰਥੀਆਂ ਨੂੰ ਡਿਗਰੀਆ ਤਕਸੀਮ ਕੀਤੀਆਂ।

ਇਸ ਮੌਕੇ ਸਪੀਕਰ ਸੰਧਵਾ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਦਸਮੇਸ਼ ਡੈਂਟਲ ਕਾਲਜ ਪੰਜਾਬ ਦੇ ਬਾਕੀ ਡੈਂਟਲ ਕਾਲਜਾ ਵਿੱਚੋ ਆਪਣੀ ਨਵੇਕਲੀ ਪਹਿਚਾਣ ਰੱਖਦਾ ਹੈ। ਉਹਨਾਂ ਨੇ ਕਿਹਾ ਕਿ ਡਿਗਰੀ ਲੈਣ ਉਪਰੰਤ ਇਸ ਨੂੰ ਕਿੱਤੇ ਵਜੋ ਸ਼ੁਰੂ ਕਰਨ ਤੋ ਪਹਿਲਾ ਸਭ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਹਨਾ ਕਿਹਾ ਕਿ ਵਿਦਿਆਰਥੀਆ ਦਾ ਚੰਗਾ ਭਵਿੱਖ ਹੀ ਧਿਆਪਕਾ ਦੀ ਦੋਲਤ ਹੁੰਦਾ ਹੈ ਅਤੇ ਅਧਿਆਪਕਾ ਨੂੰ ਵੀ ਆਪਣੇ ਵਿਦਿਆਰਥੀ ਦੇ ਰੋਲ ਮਾਡਲ ਬਣਨਾ ਚਾਹਿਦਾ ਹੈ।

ਉਨ੍ਹਾ ਨੇ ਕਿਹਾ ਕਿ ਦਿਨ ਪ੍ਰਤੀਦਿਨ ਡਾਕਟਰੀ ਕਿੱਤੇ ਵਿੱਚ ਹੋ ਰਹੀਆ ਖੋਜਾਂ ਨੂੰ ਸਮਝ ਕੇ ਮਾਨਵਤਾ ਦੀ ਭਲਾਈ ਵਾਸਤੇ ਸਭ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹਿਦਾ ਹੈ। ਇਸ ਮੌਕੇ ਸ. ਸੰਧਵਾਂ ਨੇ ਗਰੀਬ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਦੀ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ

ਇਸ ਮੋਕੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੁਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਰਿਟਾਇਰਡ ਆਈ.ਐਸ.ਸ. ਗੁਰਦੇਵ ਸਿੰਘ ਬਰਾੜ, ਸੀਨੀਅਰ ਵਾਈਸ ਪ੍ਰਧਾਨ ਡਾ. ਗੁਰਸੇਵਕ ਸਿੰਘ, ਵਾਈਸ ਪ੍ਰਧਾਨ ਸ. ਅਮਰਜੀਤ ਸਿੰਘ ਡੋਡ, ਸਕੱਤਰ ਸ. ਜ਼ਸਬੀਰ ਸਿੰਘ ਸੰਧੂ, ਜੁਆਇੰਟ ਸਕੱਤਰ ਸ. ਸੁੱਖਪਾਲ ਸਿੰਘ ਕੰਗ ਅਤੇ ਖਜਾਨਚੀ ਸ. ਸਵਰਨਜੀਤ ਸਿੰਘ ਗਿੱਲ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾ ਸ਼ਾਮਲ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਐਸ.ਪੀ.ਐਸ. ਸੋਢੀ ਨੇ ਕਾਲਜ ਦੀ ਸਲਾਨਾ ਰਿਪੋਰਟ ਪੇਸ਼ ਕਰਕੇ ਕਾਲਜ ਦੀਆ ਪ੍ਰਾਪਤੀਆ ਬਾਰੇ ਜਾਣੂ ਕਰਵਾਇਆ।

ਸਲਾਨਾ ਅਕੈਡਮਿਕ ਅਵਾਰਡ ਸਮਾਗਮ ਜੋ ਕਿ ਪਿਛਲੇ ਦੋ ਸਾਲਾ ਤੋ ਕੋਵਿਡ ਦੀ ਮਹਾਮਾਰੀ ਕਰਕੇ ਨਹੀ ਹੋਇਆ ਸੀ ਉਹ ਵੀ ਕਰਵਾਇਆ ਗਿਆ। ਜਿਸ ਵਿੱਚ ਪਹਿਲੇ ਸਾਲ ਦੀ ਜੇਸਮੀਨ ਸੋਂਦੀ (19-20) ਤੇ ਇਰਵਨਜੋਤ (20-21) ਨੂੰ ਸ. ਹਰਜਿੰਦਰ ਸਿੰਘ ਅਤੇ ਸ੍ਰੀਮਤੀ ਹਰਬੰਸ ਕੋਰ ਮੈਮੋਰੀਅਲ ਗੋਲਡ ਮੈਡਲ, ਦੂਜੇ ਸਾਲ ਦੀ ਅਮਨਦੀਪ ਕੋਰ (19-20) ਤੇ ਜੇਸਮੀਨ ਸੋਂਦੀ (20-21) ਨੂੰ ਸH ਅਮਰੀਕ ਸਿੰਘ ਮੈਮੋਰੀਅਲ ਗੋਡਲ ਮੈਡਲ, ਤੀਜੇ ਸਾਲ ਦੇ ਗੁਰਜੀਤ ਸਿੰਘ (19-20), ਸਾਕਸ਼ੀ (20-21) , ਅਮਨਦੀਪ ਕੋਰ (21-22) ਨੂੰ ਸH ਹਰਜਿੰਦਰ ਸਿੰਘ ਅਤੇ ਹਰਬੰਸ ਕੋਰ ਮੈਮੋਰੀਅਲ ਗੋਡਲ ਮੈਡਲ, ਪੋਸ਼ਾਲੀ (19-20), ਗੁਰਜੀਤ ਸਿੰਘ (20-21), ਅਮਨਦੀਪ ਕੋਰ (21-22) ਨੂੰ ਬੇਸਟ ਗਰੇਜੁਏਟ ਇੰਨ ਬੀ.ਡੀ.ਐਸ. ਕੋਰਸ ਲਈ ਮਿਸ. ਪਰਮਿੰਦਰ ਕੋਰ ਮੈਮੋਰੀਅਲ ਗੋਲਡ ਮੇਡਲ, ਸ਼ੁਬਾਗੀਂ ਮਿੱਤਲ(20-21), ਸ਼ਾਕਸੀ (21-22) ਨੂੰ ਬੇਸਟ ਗਰੇਜੁਏਟ ਇੰਨ ਆਲ ਰਾਉਡ ਐਕਟੀਵਿਟੀਜ ਲਈ ਡਾ. ਪ੍ਰਿਥੀਪਾਲ ਸਿੰਘ ਅਵਾਰਡ ਦਿੱਤੇ ਗਏ।

ਡਾ. ਪ੍ਰਿਥੀਪਾਲ ਸਿੰਘ ਅਵਾਰਡ ਫਾਰ ਬੇਸਟ ਟੀਚਰ ਮਿਸਜ਼ ਵੈਸ਼ਾਲੀ, ਡਾ. ਪ੍ਰਿਥੀਪਾਲ ਸਿੰਘ ਅਵਾਰਡ ਫਾਰ ਬੇਸਟ ਇੰਪਲਾਈ ਮਿਸਜ਼ ਰਮਨਪ੍ਰੀਤ ਕੌਰ ਅਤੇ ਮਿਸ ਸਿਮਰਪ੍ਰੀਤ ਕੌਰ ਅਤੇ ਮਿਸਟਰ ਸਾਗਰ ਗਰਗ, ਐਸ .ਡੀ .ਓ ਨੂੰ ਸਵ. ਅਮਰੀਕ ਸਿੰਘ ਅਵਾਰਡ ਦਿੱਤਾ ਗਿਆ। ਬੇਸਟ ਹੋਸਟਲਰ ਮੇਲ ਸ਼ਵਿੰਦਰ ਪ੍ਰਿੰਸ ਤੇ ਬੇਸਟ ਹੋਸਟਲ ਫੀਮੇਲ ਵਨਸਿੰਟਾ, ਅਨੰਨਿਆ ਨਾਰੰਗ ਅਤੇ ਜੋਤੀ ਤੇ ਬੇਸਟ ਸਫਾਈ ਸੇਵਕ ਮਿਸਜ਼ ਕਰਮਜੀਤ ਕੌਰ ਅਤੇ ਮਿਸਟਰ ਸੇ਼ਖਰ ਨੂੰ ਅਵਾਰਡ ਵੀ ਦਿੱਤੇ ਗਏ।ਬੇਸਟ ਹੋਸਟਲ ਵਾਰਡਨ ਦਾ ਅਵਾਰਡ ਮਿਸ ਗੁਰਕੀਰਤ ਕੌਰ ਨੂੰ ਦਿੱਤਾ ਗਿਆ।

ਗੁਰਜੀਤ ਸਿੰਘ (19-20), ਅਮਨਦੀਪ ਕੋਰ ਤੇ ਵਿਵੇਕ ਕੁਮਾਰ (20-21) ਜੇਸਮੀਨ ਸੋਂਦੀ (21-22) ਨੂੰ ਡਾ. ਮਨਪ੍ਰੀਤ ਕੋਰ ਸਿੱਧੂ ਮੇਮੋਰੀਅਲ ਗੋਡਲ ਮੈਡਲ ਫਾਰ ਟਾਪਰ ਇੰਨ ਓਰਲ ਪੈਥੋਲੋਜੀ ਅਤੇ ਪਾਰਸ (19-20), ਕਰਨਬੀਰ ਸਿੰਘ (20-21) ਅਤੇ ਜੇਸਮੀਨ ਕੋਰ (21-22) ਨੂੰ ਹਰਪ੍ਰੀਤ ਕੋਰ ਸਕਾਲਰਸ਼ਿਪ ਅਵਾਰਡ ਫਾਰ ਟਾਪਰ ਇੰਨ ਪਬਲਿਕ ਹੈਲਥ ਡੈਟਿਸਟਰੀ ਵੀ ਦਿੱਤੇ ਗਏ

ਤਮਿੰਦਰ ਕੋਰ ਸੰਧੂ ਨੂੰ ਬੇਸਟ ਗਰੇਜੁਏਟ ਇੰਨ ਫੀਜੀਓਥਰਪੀ ਅਤੇ ਰਾਜਦੀਪ ਕੋਰ ਨੂੰ ਬੇਸਟ ਗਰੇਜੁਏਟ ਇੰਨ ਨਰਸਿੰਗ ਵਾਸਤੇ ਸ. ਹਰਜਿੰਦਰ ਸਿੰਘ ਅਤੇ ਸ਼ੀਮਤੀ ਹਰਬੰਸ ਕੋਰ ਮੇਮੋਰੀਅਲ ਗੋਲਡ ਮੇਡਲ ਅਵਾਰਡ ਦਿੱਤਾ ਗਿਆ। ਇਸ ਮੌਕੇ ਸੁਖਮਿੰਦਰ ਸਿੰਘ ਪੱਕਾ ਪ੍ਰਧਾਨ ਆਮ ਆਦਮੀ ਯੂਥ ਵਿੰਗ ਫ਼ਰੀਦਕੋਟ, ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ , ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਸ਼ਮੇਸ਼ ਡੈਂਟਲ ਕਾਲਜ ਦਾ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।