Child Marriage Act

ਕੇਂਦਰ ਸਰਕਾਰ ਵੱਲੋਂ ਵਿਆਹ ਦੀ ਉਮਰ 18 ਤੋਂ 21 ਸਾਲ ਕਰਨ ਨਾਲ ਕੀ ਤੁਸੀਂ ਸਹਿਮਤ ਹੋ ?

ਚੰਡੀਗੜ੍ਹ 16 ਦਸੰਬਰ 2021: ਪ੍ਰਧਾਨ ਮੰਤਰੀ ਮੋਦੀ (PM Narendra Modi) ਨੇ ਪਿਛਲੇ ਸਾਲ ਆਪਣੇ ਸੁਤੰਤਰਤਾ ਦਿਵਸ ਤੇ ਭਾਸ਼ਣ ਦੌਰਾਨ ਔਰਤਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦ ਜ਼ਿਕਰ ਕੀਤਾ ਸੀ |ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਔਰਤਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੇ ਪ੍ਰਸਤਾਵ ਨੂੰ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸੰਬੰਧੀ ਪ੍ਰਧਾਨ ਮੰਤਰੀ (PM Narendra Modi) ਨੇ ਕਿਹਾ ਸੀ, “ਇਹ ਸਰਕਾਰ ਧੀਆਂ-ਭੈਣਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਚਿੰਤਤ ਹੈ। ਧੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਸਹੀ ਉਮਰ ਵਿੱਚ ਵਿਆਹ ਕੀਤਾ ਜਾਵੇ।”ਇਸ ਸਮੇਂ ਮਰਦਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਹੈ ਪਰ ਔਰਤਾਂ ਲਈ ਇਹ 18 ਸਾਲ ਹੈ।ਕੇਂਦਰ ਸਰਕਾਰ ਨੇ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਬਾਲ ਵਿਆਹ ਰੋਕੂ ਕਾਨੂੰਨ (Child Marriage Act) ਸਪੈਸ਼ਲ ਮੈਰਿਜ ਐਕਟ (Special Marriage Act) ਅਤੇ ਹਿੰਦੂ ਮੈਰਿਜ ਐਕਟ (Hindu Marriage Act) ਵਿੱਚ ਬਦਲਾਅ ਕਰਨ ‘ਤੇ ਨਜ਼ਰ ਰੱਖ ਰਹੀ ਹੈ।

Scroll to Top