ਘੁਰਾੜਿਆ ਤੋਂ ਛੁਟਕਾਰਾ ਪਾਉਣ ਲਈ ਕਰੋ ,ਇਹ ਘਰੇਲੂ ਉਪਾਅ

ਚੰਡੀਗੜ੍ਹ, 6 ਸਤੰਬਰ  2021:  ਨੀਦ ਵਿਚ ਘੁਰਾੜੇ ਮਾਰਨਾ ਇਕ ਗੰਭੀਰ ਸਮੱਸਿਆ ਹੈ। ਹਰ ਕੋਈ ਘਰਾੜੇ ਮਾਰਦਾ ਹੈ ਕਈ ਲੋਕ ਘੱਟ ਅਵਾਜ਼ ਨਾਲ ਅਤੇ ਕਈ ਜਿਆਦਾ ਅਵਾਜ਼ ਨਾਲ।

 

ਨੀਂਦ ਵਿਚ ਘਰਾੜੇ ਮਾਰਨ ਦੀ ਆਵਾਜ਼ ਨਾਲ ਸੌਣ ਵਾਲੇ ਇਨਸਾਨ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਨੀਂਦ ਵਿਚ ਘਰਾੜੇ ਮਾਰਨ ਦਾ ਸਭ ਤੋਂ ਵੱਡਾ ਕਾਰਨ ਹੈ ਸਾਹ ਲੈਣ ਵਿੱਚ ਮੁਸ਼ਕਲ ਆਉਣਾ ।

 

ਜੇਕਰ ਤੁਸੀ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾਓ। ਆਓ ਜਾਣਦੇ ਹਾਂ ਅਸੀਂ ਦੇਸੀ ਨੁਸਖ਼ਿਆਂ ਦਾ ਸੇਵਨ ਕਰਕੇ ਕਿਵੇਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ।

 

ਕੀ ਹਨ ਇਹ ਘਰੇਲੂ ਨੁਸਖ਼ੇ:-

ਪੁਦੀਨਾ

ਪੁਦੀਨੇ ਵਿਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਸਾਹ ਨਲੀ ਦੀ ਸੋਜਿਸ਼ ਨੂੰ ਘੱਟ ਕਰਦੇ ਹਨ। ਤੁਸੀਂ ਇਸ ਸਮੱਸਿਆ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਪੁਦੀਨੇ ਦੀਆਂ ਪੱਤੀਆਂ ਨੂੰ 5-10 ਮਿੰਟ ਤਕ ਉਬਾਲੋ ਅਤੇ ਗੈਸ ਬੰਦ ਕਰ ਦਿਓ। ਹਲਕਾ ਠੰਢਾ ਹੋਣ ’ਤੇ ਛਾਣ ਕੇ ਇਸ ਦਾ ਸੇਵਨ ਕਰੋ। ਹਫ਼ਤੇ ਵਿਚ ਤਿੰਨ ਤੋਂ ਚਾਰ ਵਾਰ ਇਸ ਦਾ ਸੇਵਨ ਕਰਨ ਨਾਲ ਘੁਰਾੜਿਆਂ ਤੋਂ ਛੁਟਕਾਰਾ ਪਾ ਸਕਦੇ ਹੋ।

ਲੱਸਣ

ਲੱਸਣ ਵਿਚ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਸਾਹ ਦੀ ਨਾਲੀ ਦੀ ਸੋਜਿਸ਼ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। ਰੋਜ਼ਾਨਾ ਇਕ ਜਾਂ ਦੋ ਲੱਸਣ ਦੇ ਲੌਂਗ ਦਾ ਸੇਵਨ ਕਰਨ ਨਾਲ ਤੁਹਾਨੂੰ ਘੁਰਾੜੇ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।

 

ਹਲਦੀ

ਹਲਦੀ ਵਿਚ ਮੌਜੂਦ ਐਂਟੀਬਾਇਓਟਿਕ ਗੁਣ ਘੁਰਾੜਿਆਂ ਦੀ ਸਮੱਸਿਆ ਵਿੱਚ ਬਹੁਤ ਲਾਭਦਾਇਕ ਹੋ ਸਕਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ, ਤੁਹਾਨੂੰ ਘੁਰਾੜਿਆਂ ਤੋਂ ਛੁਟਕਾਰਾ ਮਿਲੇਗਾ।

ਸ਼ਹਿਦ

ਸ਼ਹਿਦ ਵਿਚ ਮੌਜੂਦ ਐਂਟੀ-ਇਨਫਲੇਮੇਟਰੀ ਗੁਣ ਨੱਕ ਦੇ ਰਸਤੇ ਦੀ ਸੋਜਿਸ਼ ਤੋਂ ਰਾਹਤ ਪ੍ਰਦਾਨ ਕਰਨਗੇ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ, ਇਕ ਗਿਲਾਸ ਕੋਸੇ ਪਾਣੀ ਵਿੱਚ ਕੁਝ ਬੂੰਦਾਂ ਸ਼ਹਿਦ ਮਿਲਾ ਕੇ ਇਸਦਾ ਸੇਵਨ ਕਰੋ।

Scroll to Top