Site icon TheUnmute.com

Diwali Bonus: ਕੇਂਦਰ ਸਰਕਾਰ ਦਾ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫ਼ਾ, ਬੋਨਸ ਦਾ ਐਲਾਨ

Diwali Bonus

ਚੰਡੀਗੜ੍ਹ, 14 ਅਕਤੂਬਰ 2024: Diwali Bonus: ਕੇਂਦਰ ਸਰਕਾਰ ਨੇ ਦੀਵਾਲੀ ਦੇ ਤਿਓਹਾਰ ‘ਤੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ | ਕੇਂਦਰ ਸਰਕਾਰ ਨੇ ਦੀਵਾਲੀ (Diwali) ਲਈ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਬੋਨਸ ਦਾ ਐਲਾਨ ਕੀਤਾ ਹੈ | ਜਿਕਰਯੋਗ ਹੈ ਕਿ ਹਰ ਸਾਲ ਦੀਵਾਲੀ ਮੌਕੇ ਸਰਕਾਰੀ ਕਰਮਚਾਰੀਆਂ ਨੂੰ ਤੋਹਫੇ ਵਜੋਂ ਬੋਨਸ ਦਿੱਤਾ ਜਾਂਦਾ ਹੈ |

ਇਸ ਤਹਿਤ ਕੇਂਦਰੀ ਵਿੱਤ ਮੰਤਰਾਲੇ ਵੱਲੋਂ ਦੀਵਾਲੀ ਦੇ ਮੌਕੇ ‘ਤੇ 2023-24 ਲਈ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਗੈਰ-ਉਤਪਾਦਕਤਾ ਲਿੰਕਡ ਬੋਨਸ (ਐਡ-ਹਾਕ ਬੋਨਸ) ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਸਾਰੇ ਯੋਗ ਕਰਮਚਾਰੀਆਂ ਨੂੰ 30 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਰਕਮ ਮਿਲੇਗੀ।

ਕੇਂਦਰ ਸਰਕਾਰ ਦੇ ਗਰੁੱਪ ਬੀ ਅਤੇ ਗਰੁੱਪ ਸੀ ਦੇ ਅਧੀਨ ਆਉਂਦੇ ਗੈਰ-ਗਜ਼ਟਿਡ ਕਰਮਚਾਰੀ, ਜੋ ਕਿ ਕਿਸੇ ਉਤਪਾਦਕਤਾ ਲਿੰਕਡ ਬੋਨਸ ਸਕੀਮ ਅਧੀਨ ਨਹੀਂ ਆਉਂਦੇ ਹਨ, ਉਨ੍ਹਾਂ ਨੂੰ ਵੀ ਇਹ ਬੋਨਸ ਮਿਲੇਗਾ। ਐਡਹਾਕ ਬੋਨਸ ਦਾ ਲਾਭ ਕੇਂਦਰੀ ਅਰਧ ਸੈਨਿਕ/ਹਥਿਆਰਬੰਦ ਬਲਾਂ ਦੇ ਸਾਰੇ ਯੋਗ ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਐਡਹਾਕ ਬੋਨਸ (Diwali Bonus) ਤਹਿਤ ਯੋਗ ਕਾਮਿਆਂ ਨੂੰ ਔਸਤਨ 6908 ਰੁਪਏ ਮਿਲਣਗੇ।

ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਵੱਲੋਂ 10 ਅਕਤੂਬਰ ਨੂੰ ਜਾਰੀ ਹੁਕਮਾਂ ਅਨੁਸਾਰ ਐਡਹਾਕ ਬੋਨਸ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਨਿਰਧਾਰਤ ਕਰਨ ਲਈ ਨਿਯਮ ਬਣਾਇਆ ਹੈ। ਇਹ ਬੋਨਸ ਗਣਨਾ ਦੀ ਸੀਮਾ ਦੇ ਅਨੁਸਾਰ ਕਰਮਚਾਰੀਆਂ ਦੀ ਔਸਤ ਤਨਖਾਹ ਦੇ ਆਧਾਰ ‘ਤੇ ਜੋੜਿਆ ਜਾਂਦਾ ਹੈ, ਜੋ ਵੀ ਘੱਟ ਹੋਵੇ। ਜੇਕਰ ਕਿਸੇ ਕਰਮਚਾਰੀ ਨੂੰ 7 ਹਜ਼ਾਰ ਰੁਪਏ ਮਿਲ ਰਹੇ ਹਨ ਤਾਂ ਉਸ ਦਾ 30 ਦਿਨਾਂ ਦਾ ਮਹੀਨਾਵਾਰ ਬੋਨਸ ਲਗਭਗ 6908 ਰੁਪਏ ਦਿੱਤੇ ਜਾਣਗੇ ।

ਧਿਆਨ ਰਹੇ ਕਿ ਅਜਿਹੇ ਬੋਨਸ ਦਾ ਲਾਭ ਸਿਰਫ ਉਨ੍ਹਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲੇਗਾ ਜੋ 31 ਮਾਰਚ, 2024 ਤੱਕ ਸੇਵਾ ‘ਚ ਰਹੇ ਹਨ। ਉਨ੍ਹਾਂ ਨੇ ਸਾਲ 2023-24 ਦੌਰਾਨ ਘੱਟੋ-ਘੱਟ ਛੇ ਮਹੀਨੇ ਲਗਾਤਾਰ ਡਿਊਟੀ ਦਿੱਤੀ ਹੈ। ਇਨ੍ਹਾਂ ਹੁਕਮਾਂ ਤਹਿਤ ਐਡ-ਹਾਕ ਬੋਨਸ ਦਾ ਭੁਗਤਾਨ ਕੇਂਦਰੀ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਬਲਾਂ ਦੇ ਯੋਗ ਕਰਮਚਾਰੀਆਂ ਨੂੰ ਵੀ ਮਨਜ਼ੂਰ ਹੋਵੇਗਾ।

ਇਹ ਹੁਕਮ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੇ ਉਨ੍ਹਾਂ ਕਰਮਚਾਰੀਆਂ ‘ਤੇ ਵੀ ਲਾਗੂ ਮੰਨੇ ਜਾਣਗੇ, ਜੋ ਤਨਖ਼ਾਹਾਂ ਦੇ ਸਬੰਧ ‘ਚ ਕੇਂਦਰ ਸਰਕਾਰ ਦੇ ਪੈਟਰਨ ਦੀ ਪਾਲਣਾ ਕਰਦੇ ਹਨ। ਇਸ ਤੋਂ ਇਲਾਵਾ ਉਹ ਕਰਮਚਾਰੀ ਕਿਸੇ ਹੋਰ ਬੋਨਸ ਜਾਂ ਅਨੁਪਾਤ ਯੋਜਨਾ ਦੇ ਅਧੀਨ ਨਹੀਂ ਆਉਂਦੇ ਹਨ। ਸਿਰਫ਼ ਉਹ ਕਰਮਚਾਰੀ ਜੋ 31.03.2024 ਤੱਕ ਸੇਵਾ ‘ਚ ਸਨ ਅਤੇ ਜਿਨ੍ਹਾਂ ਨੇ ਸਾਲ 2023-24 ਦੌਰਾਨ ਘੱਟੋ-ਘੱਟ ਛੇ ਮਹੀਨਿਆਂ ਲਈ ਲਗਾਤਾਰ ਸੇਵਾ ਕੀਤੀ ਹੈ, ਉਹ ਇਨ੍ਹਾਂ ਹੁਕਮਾਂ ਅਧੀਨ ਭੁਗਤਾਨ ਲਈ ਯੋਗ ਹੋਣਗੇ। ਯੋਗ ਕਰਮਚਾਰੀਆਂ ਨੂੰ ਇੱਕ ਸਾਲ ‘ਚ ਛੇ ਮਹੀਨੇ ਤੋਂ ਲੈ ਕੇ ਇੱਕ ਪੂਰੇ ਸਾਲ ਤੱਕ ਦੀ ਨਿਰੰਤਰ ਸੇਵਾ ਦੀ ਮਿਆਦ ਲਈ ਅਨੁਪਾਤ ਭੁਗਤਾਨ ਕੀਤਾ ਜਾਵੇਗਾ।

ਜੇਕਰ ਸੂਬਾ ਸਰਕਾਰ, ਕੇਂਦਰ ਸ਼ਾਸਤ ਪ੍ਰਦੇਸ਼ ਅਤੇ PSU ਤੋਂ ਕੋਈ ਕਰਮਚਾਰੀ ਰਿਵਰਸ ਡੈਪੂਟੇਸ਼ਨ ‘ਤੇ ਕੇਂਦਰ ਸਰਕਾਰ ਕੋਲ ਆਉਂਦਾ ਹੈ, ਤਾਂ ਉਸ ਨੂੰ ਐਡਹਾਕ ਬੋਨਸ ਦਿੱਤਾ ਜਾਵੇਗਾ। ਜਿਹੜੇ ਮੁਲਾਜ਼ਮਾਂ ਨੇ ਸਰਕਾਰੀ ਨੌਕਰੀ ਤੋਂ ਸੇਵਾਮੁਕਤੀ ਤੋਂ ਬਾਅਦ ਮੁੜ ਨੌਕਰੀ ’ਤੇ ਜੁਆਇਨ ਕੀਤਾ ਹੈ, ਉਨ੍ਹਾਂ ਨੂੰ ਨਵੇਂ ਮੁਲਾਜ਼ਮ ਮੰਨ ਕੇ ਬੋਨਸ (Diwali Bonus) ਨਿਰਧਾਰਤ ਕੀਤਾ ਜਾਵੇਗਾ।

Exit mobile version