ਪਟਿਆਲਾ

ਪਟਿਆਲਾ ‘ਚ ਭਾਖੜਾ ਨਹਿਰ ‘ਚ ਗੋਤਾਖੋਰਾਂ ਨੂੰ ਮਿਲੀ ਬੰਬਨੁਮਾ ਵਸਤੂ

ਚੰਡੀਗੜ੍ਹ 19 ਦਸੰਬਰ 2022: ਪਟਿਆਲਾ ਵਿੱਚ ਗੋਤਾਖੋਰਾਂ ਨੂੰ ਨਾਭਾ ਰੋਡ ‘ਤੇ ਭਾਖੜਾ ਨਹਿਰ ਵਿਚ ਪੁਰਾਣੇ ਬੰਬ ਵਰਗੀ ਵਸਤੂ ਮਿਲੀ ਹੈ। ਗੋਤਾਖੋਰਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਪਟਿਆਲਾ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਕੰਟਰੋਲ ਰੂਮ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ। ਦੱਸ ਦੇਈਏ ਕਿ ਗੋਤਾਖੋਰ ਰੋਜ਼ਾਨਾ ਅਭਿਆਸ ਕਰਦੇ ਸਨ, ਇਸ ਦੌਰਾਨ ਅੱਜ ਸ਼ਾਮ ਨੂੰ ਉਨ੍ਹਾਂ ਦੇ ਇੱਕ ਸਾਥੀ ਨੂੰ ਭਾਖੜਾ ਨਹਿਰ ਵਿੱਚ ਬੰਬ ਵਰਗੀ ਕੋਈ ਚੀਜ਼ ਮਿਲੀ ਹੈ ।

Scroll to Top