Site icon TheUnmute.com

ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸਖੀ ਵਨ ਸਟਾਪ ਸੈਂਟਰਾਂ ਦੇ ਜ਼ਿਲ੍ਹੇ-ਵਾਰ ਸੰਪਰਕ ਨੰਬਰ ਜਾਰੀ

Sakhi One Stop Centers

ਚੰਡੀਗੜ੍ਹ 17 ਅਗਸਤ 2022: ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਔਰਤਾਂ ਨੂੰ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇੰਨ੍ਹਾਂ ਸਹੂਲਤਾਂ ਨੂੰ ਲੋੜਵੰਦ ਔਰਤਾਂ ਨੂੰ ਮੁਹਈਆ ਕਰਨ ਲਈ ਵਿਭਾਗ ਵਲੋਂ ਜਿਲੇ ਪੱਧਰ ਤੇ ਸਖੀ ਵਨ ਸਟਾਪ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ | ਇੰਨ੍ਹਾਂ ਸਹੂਲਤਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਵਿਭਾਗ ਵੱਲੋਂ ਸਖੀ ਵਨ ਸਟਾਪ ਸੈਂਟਰਾਂ ਦੇ ਜ਼ਿਲ੍ਹੇ-ਵਾਰ ਸੰਪਰਕ ਨੰਬਰ ਜਾਰੀ ਕੀਤੇ ਗਏ ਹਨ ਤਾਂ ਜੋ ਪੀੜਿਤ ਔਰਤਾਂ ਸਮੇਂ ਸਿਰ ਸਹਾਇਤਾ ਹਾਸਿਲ ਕਰ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਇੰਨ੍ਹਾਂ ਵਨ ਸਟਾਪ ਸੈਟਰਾਂ ਰਾਹੀ ਹਿੰਸਾ ਦੀਆਂ ਸ਼ਿਕਾਰ ਔਰਤਾਂ ਡਾਕਟਰੀ ਸਹਾਇਤਾ ਬਾਰੇ, ਕਾਨੂੰਨੀ ਸਹਾਇਤਾ, ਪੁਲਿਸ ਨਾਲ ਸਬੰਧਤ ਸਹਾਇਤਾ, ਮਨੋਵਿਗਿਆਨਕ ਅਤੇ ਕਾਊਂਸਲਿੰਗ ਸਹਾਇਤਾ ਅਤੇ ਮੁਫਤ ਖਾਣਾ ਤੇ ਰਹਿਣ ਲਈ ਸੁਰੱਖਿਅਤ ਜਗ੍ਹਾਂ ਆਦਿ ਮੁਫਤ ਸੇਵਾਵਾਂ ਮੁਹੱਈਆਂ ਕੀਤੀਆ ਜਾਣਗੀਆਂ।

ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦਿਆ ਇੰਨ੍ਹਾਂ ਵਨ ਸਟਾਪ ਸੈਟਰਾਂ ਰਾਹੀ ਹਿੰਸਾ ਦੀਆਂ ਸ਼ਿਕਾਰ ਔਰਤਾਂ ਆਪਣੀਆਂ ਸ਼ਿਕਾਇਤਾਂ ਆਪਣੇ ਆਪ ਜਾ ਕੇ, ਕਿਸੇ ਵੀ ਹੋਰ ਵਿਅਕਤੀ ਦੁਆਰਾ ਅਤੇ ਮਹਿਲਾ ਹੈਲਪਲਾਈਨ ਨੰ . 181 ਰਾਹੀਂ ਦਰਜ ਕਰਵਾ ਸਕਦੀਆਂ ਹਨ।ਇਹ ਵਨ ਸਟਾਪ ਸੈਟਰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਸਥਾਪਿਤ ਕੀਤੇ ਗਏ ਹਨ।

ਬੁਲਾਰੇ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ ਦਾ ਸੰਪਰਕ ਨੰਬਰ 78142- 62442, ਬਰਨਾਲਾ 98142- 23059, ਬਠਿੰਡਾ 79867-05900, ਫ਼ਰੀਦਕੋਟ 97817-03080, ਫ਼ਤਹਿਗੜ੍ਹ ਸਾਹਿਬ 99881-00415, ਫਾਜ਼ਿਲਕਾ 94645-03876, ਫਿਰੋਜ਼ਪੁਰ 82642-43667, ਗੁਰਦਾਸਪੁਰ 98888-96144, ਹੁਸ਼ਿਆਰਪੁਰ 98782-29387, ਜਲੰਧਰ 90231-31010, ਕਪੂਰਥਲਾ 01822-513460, ਲੁਧਿਆਣਾ 95014-76372, ਮਾਨਸਾ 99882-58016, ਮੋਗਾ 98147-83054, ਐਸ.ਏ.ਐਸ.ਨਗਰ 98558-94850, ਸ੍ਰੀ ਮੁਕਤਸਰ ਸਾਹਿਬ 75081-85002, ਪਠਾਨਕੋਟ 79735-35412, ਪਟਿਆਲਾ 87280-05949, ਰੂਪਨਗਰ 98551-32101, ਸੰਗਰੂਰ 01823-298522, ਐਸ.ਬੀ.ਐਸ. ਨਗਰ 75081-85002 ਅਤੇ ਤਰਨ ਤਾਰਨ 78886-84917 ਹੈ।

Exit mobile version