Site icon TheUnmute.com

ਜ਼ਿਲ੍ਹਾ ਮੈਜਿਸਟਰੇਟ ਨੇ ਪੋਲਿੰਗ ਸਟੇਸ਼ਨਾਂ ਨੂੰ ਤੰਬਾਕੂ ਮੁਕਤ ਜੋਨ ਐਲਾਨਿਆ

Sri Muktsar Sahib

ਸ੍ਰੀ ਮੁਕਤਸਰ ਸਾਹਿਬ 30 ਮਈ 2024: ਹਰਪ੍ਰੀਤ ਸਿੰਘ ਸੂਦਨ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਕੋਪਟਾ ਐਕਟ 2003 ਦੇ ਸੈਕਸ਼ਨ 4 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਬਣਾਏ ਗਏ ਸਮੂਹ ਪੋਲਿੰਗ ਬੂਥਾਂ ਨੂੰ ਤੰਬਾਕੂ ਮੁਕਤ ਜੋਨ (Tobacco free zones) ਘੋਸਿਤ ਕੀਤਾ ਹੈ।

ਇਸ ਹੁਕਮ ਅਨੁਸਾਰ ਪੋਲਿੰਗ ਬੂਥ ਅੰਦਰ ਸਿਗਰਟ,ਬੀੜ ਅਤੇ ਹੋਰ ਤੰਬਾਕੂ ਉਤਪਾਦਾਂ ਦੇ ਸੇਵਨ ਅਤੇ ਨਾਲ ਲਿਆਉਣ ਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮ ਅਨੁਸਾਰ ਪੋਲਿੰਗ ਬੂਥਾਂ ਦੇ ਪ੍ਰੋਜਾਈਡਿੰਗ ਅਫਸਰ ਨੂੰ ਤੰਬਾਕੂ ਮੁਕਤ ਜੋਨ (Tobacco free zones) ਦਾ ਸਟੇਟਸ ਬਣਾਈ ਰੱਖਣ ਲਈ ਨੋਡਲ ਅਫ਼ਸਰ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Exit mobile version