July 5, 2024 12:35 am
Jaladhara kaiṇṭa'ca aṇapachātē vika'atī'āṁ valōṁ śiva madira vikhē kītī bē'adabī caḍīgaṛha 31 dasabara 2021: Pajāba’ca bē'adabī dī'āṁ ghaṭanāvāṁ rukaṇa dā nāṁ nahīṁ lai rahī'āṁ hana.Ika hōra bē'adabī dē māmalā jaladhara kaiṇṭa’cōṁ sāhamaṇē ā'i'ā hai, jithē aṇapachāti'āṁ valōṁ śiva madira vikhē bē'adabī kītī ga'ī. Sūtarāṁ dē mutābaka rāma bāga rahimānapura dē prācīna śiva madira’ca kujha aṇapachātē vi'akatī śivaliga hī cuka kē lai ga'ē hana. Isa ghaṭanā nāla hidū dharama dē lōkāṁ dī'āṁ bhāvanāvāṁ nū ṭhēsa pahucī hai. Dasi'ā jā rihā hai ki pulasa nū ditī ga'ī jāṇakārī anusāra aśōka kumāra nē dasi'ā ki uha prācīna madira rāma bāga rahimānapura vikhē bataura kaiśī'ara hana. Unhāṁ dasi'ā ki rōzānā vāṅga bītī rāta nū vī uha madira tōṁ āpaṇē ghara calē ga'ē sana atē madira rāta dē samēṁ vī khul'hā rahidā hai. Unhāṁ dasi'ā ki madira’ca kō'ī tālā nahīṁ lagā sī. Savērē jadōṁ 5.30 Dē karība madira pujē tāṁ vēkhi'ā ki madira dē adarōṁ śivaliga samēta cāndī dē gahiṇē cōrī kītē ga'ē hana. Dasi'ā jā rihā hai ki iha madira rāma bāga vikhē baṇē śamaśānaghāṭa’ca baṇi'ā hō'i'ā hai. Madira dē prabadhakāṁ valōṁ vaḍā ailāna karadē hō'ē kihā gi'ā hai ki śamaśānaghāṭa’ca sathita isa madira’ca hō'ī bē'adabī dē mulazama dī bhāla pulasa valōṁ jadōṁ taka nahīṁ kītī jāndī, udōṁ taka ukata śamaśānaghāṭa’ca kisē vī mirataka vi'akatī dā atima sasakāra nahīṁ kītā jāvēgā. Uthē hī prabadhakāṁ valōṁ rōḍa jāma karana dī vī citāvanī ditī ga'ī hai. Isa daurāna maukē’tē pahucē ē. Sī. Pī. Ravidara sigha valōṁ māmalē dī jān̄ca kītī jā rahī hai. Thāṇā parāgapura kaiṇṭa vikhē 141 nabara aipha. Ā'ī. Āra. Daraja kītī ga'ī hai atē pulasa valōṁ agalērī jān̄ca kītī jā rahī hai. Show more 1,394 / 5,000 Translation results Disrespect at Shiv temple

ਜਲੰਧਰ ਕੈਂਟ ‘ਚ ਅਣਪਛਾਤੇ ਵਿਕਅਤੀਆਂ ਵੱਲੋਂ ਸ਼ਿਵ ਮੰਦਿਰ ਵਿਖੇ ਕੀਤੀ ਬੇਅਦਬੀ

ਚੰਡੀਗੜ੍ਹ 31 ਦਸੰਬਰ 2021: ਪੰਜਾਬ (Punjab) ’ਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।ਇੱਕ ਹੋਰ ਬੇਅਦਬੀ ਦੇ ਮਾਮਲਾ ਜਲੰਧਰ ਕੈਂਟ ’ਚੋਂ ਸਾਹਮਣੇ ਆਇਆ ਹੈ, ਜਿੱਥੇ ਅਣਪਛਾਤਿਆਂ ਵੱਲੋਂ ਸ਼ਿਵ ਮੰਦਿਰ (Shiv temple ) ਵਿਖੇ ਬੇਅਦਬੀ ਕੀਤੀ ਗਈ। ਸੂਤਰਾਂ ਦੇ ਮੁਤਾਬਕ ਰਾਮ ਬਾਗ ਰਹਿਮਾਨਪੁਰ ਦੇ ਪ੍ਰਾਚੀਨ ਸ਼ਿਵ ਮੰਦਿਰ (Shiv temple ) ’ਚ ਕੁਝ ਅਣਪਛਾਤੇ ਵਿਅਕਤੀ ਸ਼ਿਵਲਿੰਗ ਹੀ ਚੁੱਕ ਕੇ ਲੈ ਗਏ ਹਨ। ਇਸ ਘਟਨਾ ਨਾਲ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਦਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪ੍ਰਾਚੀਨ ਮੰਦਿਰ ਰਾਮ ਬਾਗ ਰਹਿਮਾਨਪੁਰ ਵਿਖੇ ਬਤੌਰ ਕੈਸ਼ੀਅਰ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵਾਂਗ ਬੀਤੀ ਰਾਤ ਨੂੰ ਵੀ ਉਹ ਮੰਦਿਰ ਤੋਂ ਆਪਣੇ ਘਰ ਚਲੇ ਗਏ ਸਨ ਅਤੇ ਮੰਦਿਰ ਰਾਤ ਦੇ ਸਮੇਂ ਵੀ ਖੁੱਲ੍ਹਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮੰਦਿਰ ’ਚ ਕੋਈ ਤਾਲਾ ਨਹੀਂ ਲੱਗਾ ਸੀ। ਸਵੇਰੇ ਜਦੋਂ 5.30 ਦੇ ਕਰੀਬ ਮੰਦਿਰ ਪੁੱਜੇ ਤਾਂ ਵੇਖਿਆ ਕਿ ਮੰਦਿਰ ਦੇ ਅੰਦਰੋਂ ਸ਼ਿਵਲਿੰਗ ਸਮੇਤ ਚਾਂਦੀ ਦੇ ਗਹਿਣੇ ਚੋਰੀ ਕੀਤੇ ਗਏ ਹਨ।

ਦਸਿਆ ਜਾ ਰਿਹਾ ਹੈ ਕਿ ਇਹ ਮੰਦਿਰ ਰਾਮ ਬਾਗ ਵਿਖੇ ਬਣੇ ਸ਼ਮਸ਼ਾਨਘਾਟ ’ਚ ਬਣਿਆ ਹੋਇਆ ਹੈ। ਮੰਦਿਰ ਦੇ ਪ੍ਰਬੰਧਕਾਂ ਵੱਲੋਂ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਹੈ ਕਿ ਸ਼ਮਸ਼ਾਨਘਾਟ ’ਚ ਸਥਿਤ ਇਸ ਮੰਦਿਰ ’ਚ ਹੋਈ ਬੇਅਦਬੀ ਦੇ ਮੁਲਜ਼ਮ ਦੀ ਭਾਲ ਪੁਲਸ ਵੱਲੋਂ ਜਦੋਂ ਤੱਕ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਕਤ ਸ਼ਮਸ਼ਾਨਘਾਟ ’ਚ ਕਿਸੇ ਵੀ ਮਿ੍ਰਤਕ ਵਿਅਕਤੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਥੇ ਹੀ ਪ੍ਰਬੰਧਕਾਂ ਵੱਲੋਂ ਰੋਡ ਜਾਮ ਕਰਨ ਦੀ ਵੀ ਚਿਤਾਵਨੀ ਦਿੱਤੀ ਗਈ ਹੈ।ਇਸ ਦੌਰਾਨ ਮੌਕੇ ’ਤੇ ਪਹੁੰਚੇ ਏ. ਸੀ. ਪੀ. ਰਵਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਪਰਾਗਪੁਰ ਕੈਂਟ ਵਿਖੇ 141 ਨੰਬਰ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।