Site icon TheUnmute.com

ਵਿਨੇਸ਼ ਫੋਗਾਟ ਨੂੰ ਤਕਨੀਕੀ ਆਧਾਰ ‘ਤੇ ਅਯੋਗ ਕਰਾਰ ਦੇਣਾ ਮੰਦਭਾਗਾ: ਰਾਹੁਲ ਗਾਂਧੀ

Rahul Gandhi

ਚੰਡੀਗੜ੍ਹ, 07 ਅਗਸਤ 2024: ਭਾਰਤੀ ਕੁਸ਼ਤੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਜ਼ਿਆਦਾ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਦੇ ਫਾਈਨਲ ਮੁਕਾਬਲੇ ਤੋਂ ਬਾਹਰ ਹੋ ਗਈ ਹੈ | ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਨੇ ਵਿਨੇਸ਼ ਫੋਗਾਟ ਨੂੰ ਫਾਈਨਲ ਮੈਚ ਲਈ ਅਯੋਗ ਕਰਾਰ ਦਿੱਤੇ ਜਾਣ ‘ਤੇ ਦੁੱਖ ਜਤਾਇਆ ਹੈ |

ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਵਿਸ਼ਵ ਚੈਂਪੀਅਨ ਭਲਵਾਨਾਂ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਵਿਨੇਸ਼ ਫੋਗਾਟ ਨੂੰ ਤਕਨੀਕੀ ਆਧਾਰ ‘ਤੇ ਅਯੋਗ ਕਰਾਰ ਦੇਣਾ ਮੰਦਭਾਗਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਭਾਰਤੀ ਓਲੰਪਿਕ ਸੰਘ ਇਸ ਫੈਸਲੇ ਨੂੰ ਸਖ਼ਤ ਚੁਣੌਤੀ ਦੇਵੇਗੀ ਅਤੇ ਦੇਸ਼ ਦੀ ਧੀ ਨੂੰ ਇਨਸਾਫ ਦਿਵਾਏਗੀ।”

Exit mobile version