July 7, 2024 5:27 pm
Great Khali

ਟੋਲ ਪਲਾਜ਼ਾ ਦੇ ਮੁਲਾਜ਼ਮ ਤੇ ਗ੍ਰੇਟ ਖਲੀ ਵਿਚਕਾਰ ਹੋਈ ਤਕਰਾਰ, ਖਲੀ ‘ਤੇ ਥੱਪੜ ਮਾਰਨ ਦੇ ਲੱਗੇ ਇਲਜ਼ਾਮ

ਚੰਡੀਗੜ੍ਹ 12 ਜੁਲਾਈ 2022: ਮਸ਼ਹੂਰ WWE ਦੇ ਰੇਸਲਰ ਦਲੀਪ ਰਾਣਾ ਉਰਫ ਗ੍ਰੇਟ ਖਲੀ (Great Khali) ਫਿਲੌਰ ਨੇੜੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਉਲਝ ਗਏ। ਤਕਰਾਰ ਇੰਨੀ ਵੱਧ ਗਈ ਕਿ ਖਲੀ ਨੇ ਟੋਲ ਪਲਾਜ਼ਾ ਦੇ ਮੁਲਾਜ਼ਮ ਦੇ ਥੱਪੜ ਜੜ ਦਿੱਤਾ | ਦੱਸਿਆ ਜਾ ਰਿਹਾ ਹੈ ਕਿ ਖਲੀ ਨਾਲ ਫੋਟੋ ਖਿਚਵਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਖਲੀ ਨੇ ਦੱਸਿਆ ਕਿ ਕਰਮਚਾਰੀ ਕਾਰ ਦੇ ਅੰਦਰ ਵੜ ਰਿਹਾ ਸੀ।

ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਹ ਉਲਝਣ ਲੱਗ ਪਿਆ। ਖਲੀ ਜਲੰਧਰ ਤੋਂ ਕਰਨਾਲ ਜਾ ਰਿਹਾ ਸੀ। ਟੋਲ ਪਲਾਜ਼ਾ ਦੇ ਮੁਲਾਜ਼ਮਾ ਨੇ ਉਸ ਤੋਂ ਕਾਰਡ ਮੰਗਿਆ ‘ਤਾਂ ਖਾਲੀ ਦਾ ਪਾਰਾ ਚੜ੍ਹ ਗਿਆ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ  ਅਤੇ ਉਨ੍ਹਾਂ ਨੇ ਨਾਲ ਲੱਗਦੇ ਹੀ ਟੋਲ ਕਰਮੀ ਦੇ ਥੱਪੜ ਜੜ ਦਿੱਤਾ।ਖਲੀ ਦਾ ਹੱਥੋਪਾਈ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।