Kamalpreet Kaur

ਡੋਪਿੰਗ ਮਾਮਲੇ ‘ਚ ਡਿਸਕਸ ਥਰੋ ਖਿਡਾਰਨ ਕਮਲਪ੍ਰੀਤ ਕੌਰ ‘ਤੇ 3 ਸਾਲ ਦੀ ਲੱਗੀ ਪਾਬੰਦੀ

ਚੰਡੀਗੜ੍ਹ 12 ਅਕਤੂਬਰ 2022: ਟੋਕੀਓ ਓਲੰਪਿਕ ‘ਚ ਆਪਣੀ ਖੇਡ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਡਿਸਕਸ ਥਰੋ ਖਿਡਾਰਨ ਕਮਲਪ੍ਰੀਤ ਕੌਰ (Kamalpreet Kaur) ਦੇ ਕਰੀਅਰ ਨੂੰ ਵੱਡਾ ਝਟਕਾ ਲੱਗਾ ਹੈ। ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਡੋਪਿੰਗ ਮਾਮਲੇ ‘ਚ ਪੰਜਾਬ ਦੀ ਕਮਲਪ੍ਰੀਤ ਕੌਰ ‘ਤੇ 3 ਸਾਲ ਦੀ ਪਾਬੰਦੀ ਲਗਾਈ ਗਈ ਹੈ।

ਕਮਲਪ੍ਰੀਤ ਨੇ ਟੋਕੀਓ ਓਲੰਪਿਕ ਵਿੱਚ ਭਾਵੇਂ ਕੋਈ ਤਮਗਾ ਨਾ ਜਿੱਤਿਆ ਹੋਵੇ, ਪਰ ਉਨ੍ਹਾਂ ਨੇ 63.70 ਮੀਟਰ ਦੀ ਸਰਵੋਤਮ ਥਰੋਅ ਨਾਲ ਛੇਵੇਂ ਸਥਾਨ ਹਾਸਲ ਕੀਤਾ ਸੀ । ਪਿਛਲੇ 18 ਸਾਲਾਂ ਵਿੱਚ ਟ੍ਰੈਕ ਐਂਡ ਫੀਲਡ ਈਵੈਂਟ ਵਿੱਚ ਕਿਸੇ ਵੀ ਭਾਰਤੀ ਮਹਿਲਾ ਦਾ ਇਹ ਸਾਂਝਾ ਦੂਜਾ ਸਰਵੋਤਮ ਪ੍ਰਦਰਸ਼ਨ ਸੀ। ਜਦੋਂ ਕਿ 2004 ‘ਚ ਅੰਜੂ ਬੌਬੀ ਜਾਰਜ 5ਵੇਂ ਸਥਾਨ ‘ਤੇ ਰਹੀ ਸੀ ਅਤੇ ਕ੍ਰਿਸ਼ਨਾ ਪੂਨੀਆ ਵੀ 2010 ਵਿੱਚ ਛੇਵੇਂ ਸਥਾਨ ’ਤੇ ਰਹੀ ਸੀ।

ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਬੁੱਧਵਾਰ ਨੂੰ ਕਮਲਪ੍ਰੀਤ ‘ਤੇ 3 ਸਾਲ ਦੀ ਪਾਬੰਦੀ ਦਾ ਐਲਾਨ ਕੀਤਾ ਹੈ। ਯੂਨਿਟ ਨੇ ਦੱਸਿਆ ਕਿ 26 ਸਾਲਾ ਕਮਲਪ੍ਰੀਤ ‘ਤੇ ਪਾਬੰਦੀਸ਼ੁਦਾ ਦਵਾਈ ਸਟੈਨੋਜ਼ੋਲੋਲ (Stanozolol) ਦੀ ਵਰਤੋਂ ਕਰਨ ‘ਤੇ ਪਾਬੰਦੀ ਲਗਾਈ ਗਈ ਹੈ।

ਕਮਲਪ੍ਰੀਤ ‘ਤੇ ਪਾਬੰਦੀ 29 ਮਾਰਚ 2022 ਤੋਂ ਲਾਗੂ ਹੋਵੇਗੀ। ਉਸ ਦਾ ਸੈਂਪਲ 7 ਮਾਰਚ 2022 ਨੂੰ ਪਟਿਆਲਾ ਵਿਖੇ ਲਿਆ ਗਿਆ ਸੀ। ਜਾਂਚ ‘ਚ ਪਤਾ ਲੱਗਾ ਕਿ ਇਸ ਸਾਲ ਫਰਵਰੀ ‘ਚ ਪ੍ਰੋਟੀਨ ਸਪਲੀਮੈਂਟ ਦੇ ਦੋ ਸਕੂਪ ਖਾਧੇ ਗਏ ਸਨ, ਜਿਸ ‘ਚ ਸਟੈਨੋਜ਼ੋਲੋਲ ਦੇ ਨਿਸ਼ਾਨ ਪਾਏ ਗਏ ਸਨ। 27 ਸਤੰਬਰ 2022 ਨੂੰ ਭਾਰਤੀ ਖਿਡਾਰੀ ਨੇ ਡੋਪਿੰਗ ਵਿਰੋਧੀ ਨਿਯਮ ਦੀ ਉਲੰਘਣਾ ਮੰਨਿਆ ਅਤੇ ਨਤੀਜਾ ਸਵੀਕਾਰ ਕਰ ਲਿਆ। ਕਮਲਪ੍ਰੀਤ ਨੂੰ ਜਲਦੀ ਗਲਤੀ ਕਾਰਨ ਇੱਕ ਸਾਲ ਦੀ ਛੋਟ ਦਿੱਤੀ ਗਈ ਸੀ।

Scroll to Top