ਚੰਡੀਗੜ੍ਹ, 06 ਜੂਨ 2023: ਕੈਨੇਡਾ ਦੇ ਕੈਲੀਫੋਰਨੀਆ ਵਿਚ ਸਟੇਟ ਸੈਨਟ ਨੇ ਸਿੱਖਾਂ (Sikhs) ਨੂੰ ਵੱਡੀ ਰਾਹਤ ਦਿੰਦਿਆਂ ਇਕ ਬਿੱਲ ਉਪਰ ਮੋਹਰ ਲਾ ਦਿੱਤੀ ਹੈ, ਜਿਸ ਵਿਚ ਸਿੱਖ ਬਿਨ੍ਹਾਂ ਹੈਲਮਟ ਪਹਿਨੇ ਆਪਣੀ ਰਵਾਇਤੀ ਦਸਤਾਰ ਸਜ਼ਾ ਕੇ ਬਾਈਕ ਚਲਾ ਸਕਣਗੇ। ਇਹ ਕਦਮ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਸ਼ਹੂਰ ਸਿੱਖ ਰਾਈਡਰਜ਼ ਮੋਟਰਸਾਈਕਲ ਗਰੁੱਪ ਦੇ ਯਤਨਾਂ ਤੋਂ ਬਾਅਦ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਨਟ ਮੈਂਬਰ ਬਰੀਅਨ ਡਾਹਲ ਵਲੋਂ ਪੇਸ਼ ਕੀਤੇ ਬਿੱਲ ਨੂੰ ਸੈਨਟ ਨੇ 21-8 ਵੋਟਾਂ ਦੇ ਫ਼ਰਕ ਨਾਲ ਪਾਸ ਕਰ ਦਿੱਤਾ ਹੈ । ਹੁਣ ਇਹ ਬਿੱਲ ਐਸੈਂਬਲੀ ਵਿਚ ਜਾਵੇਗਾ। ਬਿੱਲ ਪੇਸ਼ ਕਰਨ ਤੋਂ ਬਾਅਦ ਜਾਰੀ ਇਕ ਬਿਆਨ ਵਿਚ ਡਾਹਲ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਇਸ ਦੇਸ਼ ਦੀ ਪ੍ਰਮੁੱਖ ਬੁਨਿਆਦ ਹੈ, ਇਸ ਲਈ ਸਾਨੂੰ ਅਮਰੀਕੀਆਂ ਨੂੰ ਇਹ ਅਧਿਕਾਰ ਹੈ ਕਿ ਅਸੀਂ ਆਪਣੇ ਧਰਮ ਦਾ ਪ੍ਰਗਟਾਵਾ ਆਜ਼ਾਦੀ ਨਾਲ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਮੇਰਾ ਵਿਸ਼ਵਾਸ਼ ਹੈ ਕਿ ਇਹ ਅਧਿਕਾਰ ਹਰ ਇਕ ਤੱਕ ਪਹੁੰਚਣਾ ਚਾਹੀਦਾ ਹੈ। ਕੋਈ ਵੀ ਕਾਨੂੰਨ ਜੇਕਰ ਕਿਸੇ ਦੇ ਧਰਮ ਦੇ ਪ੍ਰਗਟਾਵੇ ਨੂੰ ਸੀਮਿਤ ਕਰਦਾ ਹੈ ਤਾਂ ਉਹ ਇਸ ਦੇਸ਼ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਜੋ (Sikhs) ਦਸਤਾਰ ਜਾਂ ਪਟਕਾ ਬੰਨਦੇ ਹਨ, ਉਨ੍ਹਾਂ ਨੂੰ ਹੈਲਮਟ ਪਹਿਣ ਤੋਂ ਛੋਟ ਦੇਣਾ ਇਕ ਸਧਾਰਨ ਤਰੀਕਾ ਹੈ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਦੇਸ਼ ਵਿਚ ਹਰ ਇਕ ਧਰਮ ਦੀ ਆਜ਼ਾਦੀ ਸੁਰੱਖਿਅਤ ਹੈ।