ਚੰਡੀਗੜ੍ਹ 25 ਅਪ੍ਰੈਲ 2022: ਅਨੁਸ਼ਾਸਨੀ ਕਮੇਟੀ ਨੇ ਚਰਨਜੀਤ ਚੰਨੀ ਬਾਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਦੀ ਬਿਆਨਬਾਜ਼ੀ ਨੂੰ ਲੈ ਕੇ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਸੀ| ਜਿਸਨੂੰ ਲੈ ਕੇ ਸੁਨੀਲ ਜਾਖੜ ਗੰਭੀਰ ਦਿਖਾਈ ਨਹੀਂ ਦਿੱਤੇ ਅਤੇ ਉਨ੍ਹਾਂ ਨੇ ਅਜੇ ਤੱਕ ਅਨੁਸ਼ਾਸਨੀ ਕਮੇਟੀ ਨੂੰ ਕੋਈ ਜਵਾਬ ਨਹੀਂ ਦਿੱਤਾ|
ਜਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ ਜਾਰੀ ਨੋਟਿਸ ਅਨੁਸਾਰ ਇੱਕ ਹਫ਼ਤੇ ਵਿੱਚ ਜਵਾਬ ਦਿੱਤਾ ਜਾਣਾ ਸੀ। ਇਸ ਕਾਰਨ ਇਸ ਮੁੱਦੇ ਨੂੰ ਲੈ ਕੇ ਭਲਕੇ ਮੁੜ ਕਾਂਗਰਸ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੌਰਾਨ ਸੁਨੀਲ ਜਾਖੜ Sunil Jakhar) ਵੱਲੋਂ ਜਵਾਬ ਨਾ ਦੇਣ ਸਬੰਧੀ ਚਰਚਾ ਕੀਤੀ ਜਾਵੇਗੀ।ਅਨੁਸ਼ਾਸਨੀ ਕਮੇਟੀ ਸੁਨੀਲ ਜਾਖੜ ਖਿਲਾਫ ਸਖਤ ਫੈਸਲਾ ਲੈ ਸਕਦੀ ਹੈ। ਬਾਗੀ ਸੁਨੀਲ ਜਾਖੜ ਦੇ ਕਾਰਨ ਦੱਸੋ ਨੋਟਿਸ ‘ਤੇ ਕਾਰਵਾਈ ਕਰਦਿਆਂ ਭਲਕੇ ਅਨੁਸ਼ਾਸਨੀ ਕਮੇਟੀ ਪਾਰਟੀ ਵੱਲੋਂ ਜਵਾਬ ਦੇ ਸਕਦੀ ਹੈ।
ਦੱਸ ਦੇਈਏ ਕਿ ਜਾਖੜ ਦੀ ਬਿਆਨਬਾਜ਼ੀ ਨੂੰ ਲੈ ਕੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਾਰਵਾਈ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਸੁਨੀਲ ਜਾਖੜ ਨੇ ਇਸ ਗੱਲ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਹਾਈਕਮਾਂਡ ਨੇ ਪਹਿਲਾਂ ਇਸ ਮੁੱਦੇ ‘ਤੇ ਗੱਲ ਨਹੀਂ ਕੀਤੀ ਕਿ ਉਨ੍ਹਾਂ ਨੂੰ ਸਿੱਧਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੁਨੀਲ ਜਾਖੜ ਪਹਿਲਾਂ ਹੀ ਕਈ ਕਾਰਨਾਂ ਕਰਕੇ ਆਪਣੀ ਪਾਰਟੀ ਤੋਂ ਨਾਰਾਜ਼ ਸਨ।