Site icon TheUnmute.com

ਸੁਪਰੀਮ ਕੋਰਟ ਵੱਲੋਂ ਧਾਰਾ 370 ਸੰਬੰਧੀ ਲਏ ਫੈਸਲੇ ਤੋਂ ਨਿਰਾਸ਼ ਹਾਂ: ਗੁਲਾਮ ਨਬੀ ਆਜ਼ਾਦ

Ghulam Nabi Azad

ਚੰਡੀਗੜ੍ਹ, 11 ਦਸੰਬਰ 2023: ਕਾਂਗਰਸ ਤੋਂ ਵੱਖ ਹੋ ਕੇ ਡੈਮੋਕਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀਪੀਏਪੀ) ਦੀ ਸਥਾਪਨਾ ਕਰਨ ਵਾਲੇ ਗੁਲਾਮ ਨਬੀ ਆਜ਼ਾਦ (Ghulam Nabi Azad) ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਿਰਾਸ਼ ਹਾਂ। ਅਦਾਲਤ ਦਾ ਫੈਸਲਾ ਦੁਖਦ ਅਤੇ ਮੰਦਭਾਗਾ ਹੈ। ਜੰਮੂ-ਕਸ਼ਮੀਰ ਦੇ ਲੋਕ ਇਸ ਤੋਂ ਖੁਸ਼ ਨਹੀਂ ਹਨ ਪਰ ਸਾਨੂੰ ਇਹ ਸਵੀਕਾਰ ਕਰਨਾ ਪਵੇਗਾ।

ਆਜ਼ਾਦ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਹ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇੱਥੇ ਸਿਰਫ਼ ਦੋ (ਸੰਸਥਾਵਾਂ) ਹਨ ਜੋ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਧਾਰਾ 370 ਅਤੇ 35ਏ ਵਾਪਸ ਕਰ ਸਕਦੇ ਹਨ ਅਤੇ ਉਹ ਸੰਸਥਾਵਾਂ ਹਨ ਸੰਸਦ ਅਤੇ ਦੂਜੀ ਸੁਪਰੀਮ ਕੋਰਟ। ਸੁਪਰੀਮ ਕੋਰਟ ਦਾ ਬੈਂਚ ਨਿਰਪੱਖ ਹੈ ਅਤੇ ਸਾਨੂੰ ਉਮੀਦ ਸੀ ਕਿ ਇਹ ਜੰਮੂ-ਕਸ਼ਮੀਰ ਦੇ ਲੋਕਾਂ ਦੇ ਹੱਕ ਵਿੱਚ ਫੈਸਲਾ ਦੇਵੇਗੀ। ਪਰ ਅਜਿਹਾ ਨਹੀਂ ਹੋਇਆ।

ਉਨ੍ਹਾਂ (Ghulam Nabi Azad) ਕਿਹਾ ਕਿ ਧਾਰਾ 370 ਅਤੇ ਧਾਰਾ 35ਏ ਨੂੰ ਵਾਪਸ ਲਿਆਉਣ ਲਈ (ਲੋਕ ਸਭਾ ਵਿੱਚ) 350 ਸੀਟਾਂ ਦੀ ਲੋੜ ਹੋਵੇਗੀ। ਜੰਮੂ-ਕਸ਼ਮੀਰ ਵਿੱਚ ਕੋਈ ਵੀ ਖੇਤਰੀ ਪਾਰਟੀ ਤਿੰਨ, ਚਾਰ ਜਾਂ ਵੱਧ ਤੋਂ ਵੱਧ ਪੰਜ ਸੀਟਾਂ ਹਾਸਲ ਕਰ ਸਕਦੀ ਹੈ। ਇਹ ਕਾਫ਼ੀ ਨਹੀਂ ਹੋਣਗੇ। ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਇੰਨੀ ਗਿਣਤੀ ਇਕੱਠੀ ਕਰ ਸਕੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਬਹੁਮਤ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਲਈ ਅਜਿਹਾ ਸਿਰਫ਼ ਸੁਪਰੀਮ ਕੋਰਟ ਹੀ ਕਰ ਸਕਦੀ ਸੀ ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਧਾਰਾ 370 ਅਤੇ ਧਾਰਾ 35ਏ ਨਾਲ ਸਿਆਸੀ ਨਹੀਂ ਸਗੋਂ ਭਾਵਨਾਤਮਕ ਤੌਰ ‘ਤੇ ਜੁੜੇ ਹੋਏ ਹਨ। ਇਹ ਜ਼ਰੂਰੀ ਹੈ ਕਿ ਇਨ੍ਹਾਂ (ਪ੍ਰਬੰਧਾਂ) ਨੂੰ ਸਾਡੇ ਵਰਤਮਾਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹਾਲ ਕੀਤਾ ਜਾਵੇ। ਪਰ ਹੁਣ ਅਜਿਹਾ ਹੋਣਾ ਮੁਸ਼ਕਿਲ ਹੈ।

Exit mobile version