Site icon TheUnmute.com

ਚੰਡੀਗੜ੍ਹ ਹਵਾਈ ਅੱਡੇ ਤੋਂ ਹਾਂਗਕਾਂਗ ਤੇ ਸ਼ਾਰਜਾਹ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਹੋਣਗੀਆਂ ਸ਼ੁਰੂ

Chandigarh Airport

ਚੰਡੀਗੜ੍ਹ, 07 ਅਕਤੂਬਰ 2024: ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ (Chandigarh Airport) ਤੋਂ ਹਾਂਗਕਾਂਗ ਅਤੇ ਸ਼ਾਰਜਾਹ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਏਅਰਪੋਰਟ ਅਥਾਰਟੀ ਨੇ ਠੰਡ ਦੇ ਮੌਸਮ ਨੂੰ ਲੈ ਕੇ ਸਮਾਂ-ਸਾਰਣੀ ਲਈ ਇਨ੍ਹਾਂ ਦੋਵਾਂ ਉਡਾਣਾਂ ਨੂੰ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸਦੇ ਨਾਲ ਹੀ ਅੰਤਰਰਾਸ਼ਟਰੀ ਉਡਾਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ |

ਧਾਰਮਿਕ ਯਾਤਰਾਵਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੰਡੀਗੜ੍ਹ ਹਵਾਈ (Chandigarh Airport) ਅੱਡੇ ਤੋਂ ਅਯੁੱਧਿਆ ਅਤੇ ਨਾਂਦੇੜ ਲਈ ਵੀ ਘਰੇਲੂ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਹੈ। ਇੰਡੀਗੋ ਅਤੇ ਵਿਸਤਾਰਾ ਵਰਗੀਆਂ ਏਅਰਲਾਈਨਾਂ ਨੇ ਯਾਤਰੀਆਂ ਦੀ ਗਿਣਤੀ ਦਾ ਸਰਵੇਖਣ ਪੂਰਾ ਕਰ ਲਿਆ ਹੈ, ਜਿਸ ਦੇ ਆਧਾਰ ‘ਤੇ ਇਹ ਦੋਵੇਂ ਉਡਾਣਾਂ ਵੀ ਛੇਤੀ ਸ਼ੁਰੂ ਹੋਣਗੀਆਂ।

Read More: ਪੰਜਾਬ ਪੁਲਿਸ ਦੀ ਮੋਗਾ ‘ਚ ਵੱਡੀ ਕਾਰਵਾਈ, ਲਾਰੈਂਸ ਬਿਸ਼ਨੋਈ ਗੈਂਗ ਦੇ 7 ਮੈਂਬਰ ਹਥਿਆਰਾਂ ਸਣੇ ਗ੍ਰਿਫ਼ਤਾਰ

ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਿਆ ਹਨ। ਹਾਂਗਕਾਂਗ ਅਤੇ ਸ਼ਾਰਜਾਹ ਲਈ ਸਿੱਧੀਆਂ ਉਡਾਣਾਂ ਨੂੰ ਸਰਦੀਆਂ ਦੇ ਕਾਰਜਕ੍ਰਮ ‘ਚ ਸ਼ਾਮਲ ਕਰਨ ਦੀ ਯੋਜਨਾ ਹੈ, ਜਿਸ ਨਾਲ ਇਸ ਸੀਜ਼ਨ ‘ਚ ਯਾਤਰੀਆਂ ਨੂੰ ਰਾਹਤ ਮਿਲੇਗੀ |

ਇਸ ਦੇ ਨਾਲ ਹੀ ਆਬੂ ਧਾਬੀ ਲਈ ਪਹਿਲਾਂ ਤੋਂ ਚੱਲ ਰਹੀਆਂ ਉਡਾਣਾਂ ਦਾ ਸਮਾਂ ਵੀ ਬਦਲਿਆ ਜਾ ਰਿਹਾ ਹੈ। ਇਹ ਫਲਾਈਟ ਹੁਣ 29 ਅਕਤੂਬਰ ਨੂੰ ਰਾਤ 11:10 ਵਜੇ ਚੰਡੀਗੜ੍ਹ ਤੋਂ ਉਡਾਣ ਭਰੇਗੀ। ਜਦੋਂ ਕਿ ਇਹ ਆਬੂ ਧਾਬੀ ਤੋਂ ਦੁਪਹਿਰ 2:30 ਵਜੇ (ਸਥਾਨਕ ਸਮੇਂ) ‘ਤੇ ਉਡਾਣ ਭਰੇਗੀ ਅਤੇ ਸਵੇਰੇ 6:00 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਬਦਲਾਅ ਨਾਲ ਯਾਤਰੀਆਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ।

ਚੰਡੀਗੜ੍ਹ ਏਅਰਪੋਰਟ ਦੇ ਸੀਈਓ ਅਜੈ ਵਰਮਾ ਦੇ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਲਈ ਏਅਰਲਾਈਨਾਂ ਨੂੰ ਵਾਰ-ਵਾਰ ਅਪੀਲ ਕੀਤੀ ਹੈ, ਅਤੇ ਸਰਦੀਆਂ ਦਾ ਸਮਾਂ 28 ਅਕਤੂਬਰ ਤੋਂ ਲਾਗੂ ਕੀਤਾ ਜਾਵੇਗਾ। ਹੁਣ ਸ਼ਡਿਊਲ ਜਮ੍ਹਾਂ ਕਰਵਾਉਣ ਲਈ ਏਅਰਲਾਈਨਜ਼ ਦੀ ਉਡੀਕ ਹੈ। ਜਿਸ ਤੋਂ ਬਾਅਦ ਹਾਂਗਕਾਂਗ ਅਤੇ ਸ਼ਾਰਜਾਹ ਲਈ ਉਡਾਣਾਂ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।

Exit mobile version