Site icon TheUnmute.com

Diljit Dosanjh Show: ਭਲਕੇ ਹੋਵੇਗਾ ਦਿਲਜੀਤ ਦਾ ਸ਼ੋਅ, ਪ੍ਰਬੰਧਾਂ ਦਾ ਲਿਆ ਜਾ ਰਿਹਾ ਜਾਇਜ਼ਾ

13 ਦਸੰਬਰ 2024: ਚੰਡੀਗੜ੍ਹ (chandigarh) ‘ਚ 14 ਦਸੰਬਰ ਨੂੰ ਯਾਨੀ ਕਿ ਭਲਕੇ ਹੋਣ ਜਾ ਰਹੇ ਦਿਲਜੀਤ ਦੋਸਾਂਝ (diljit dosanjh) ਦੇ ਸ਼ੋਅ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ (punjab and haryana highcourt) ਹਾਈਕੋਰਟ ‘ਚ ਸੁਣਵਾਈ ਹੋਈ ਹੈ। ਦੱਸ ਦੇਈਏ ਕਿ ਇਸ ਦੌਰਾਨ ਪ੍ਰਸ਼ਾਸਨ ਨੇ ਦੱਸਿਆ ਕਿ ਪ੍ਰਦਰਸ਼ਨ ਲਈ 2400 ਪੁਲਿਸ ਕਰਮਚਾਰੀ (police force) ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ। ਜਿਸ ਤੋਂ ਇਲਾਵਾ ਪ੍ਰਬੰਧਕਾਂ ਦੀ ਨਿੱਜੀ ਸੁਰੱਖਿਆ ਦਾ ਵੀ ਧਿਆਨ ਰਖਿਆ ਜਾਵੇਗਾ। ਸ਼ੋਅ ‘ਚ ਆਵਾਜ਼ ਤੋਂ ਲੈ ਕੇ ਕਈ ਗੱਲਾਂ ‘ਤੇ ਸਵਾਲ-ਜਵਾਬ ਹੋਏ। ਹੁਣ ਇਸ ਮਾਮਲੇ ਦੀ ਮੁੜ ਸੁਣਵਾਈ ਦੁਪਹਿਰ ਦੇ ਖਾਣੇ ਤੋਂ ਬਾਅਦ ਹੋਵੇਗੀ।

ਪ੍ਰਦਰਸ਼ਨੀ ਗਰਾਊਂਡ ਸੈਕਟਰ 34 ਚੰਡੀਗੜ੍ਹ ਜਿੱਥੇ ਭਲਕੇ 14 ਦਸੰਬਰ ਨੂੰ ਦਿਲਜੀਤ ਦੁਸਾਂਝ ਸ਼ੋਅ ਕਰਨਗੇ, ਨਾਲ ਹੀ, ਵਿਸ਼ਾਲ ਸਟੇਜ ਲਗਭਗ ਤਿਆਰ ਹੈ ਜਿੱਥੇ ਦਿਲਜੀਤ ਗੀਤ ਗਾਉਣਗੇ। ਰੋਸ਼ਨੀ ਅਤੇ ਆਵਾਜ਼ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਐਸਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਸਣੇ ਸਾਰੇ ਸੀਨੀਅਰ ਅਧਿਕਾਰੀ ਮੌਕੇ ‘ਤੇ ਕਾਂਸਟੇਬਲਾਂ ਨੂੰ ਪ੍ਰਦਰਸ਼ਨ ਦੇ ਪ੍ਰਬੰਧਨ ਬਾਰੇ ਜਾਣਕਾਰੀ ਦੇ ਰਹੇ ਹਨ।

read more:  ਕੰਸਰਟ ਤੋਂ ਪਹਿਲਾਂ ਕਮਿਸ਼ਨ ਨੇ ਦਿਲਜੀਤ ਦੋਸਾਂਝ ਨੂੰ ਜਾਰੀ ਕੀਤੀ ਐਡਵਾਈਜ਼ਰੀ, ਜਾਣੋ

Exit mobile version