Site icon TheUnmute.com

ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ, ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ ਕਦੋਂ ਹੋਵੇਗੀ ਸ਼ੁਰੂ

10 ਸਤੰਬਰ 2024: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਰਅਸਲ, ਉਨ੍ਹਾਂ ਦਾ ਮੱਧ ਪੂਰਬ ਦਾ ਦੌਰਾ ਹਾਲ ਹੀ ਵਿੱਚ ਖਤਮ ਹੋਇਆ ਹੈ ਅਤੇ ਹੁਣ ਉਨ੍ਹਾਂ ਨੇ ਆਪਣੇ ਭਾਰਤ ਦੌਰੇ ਦਾ ਐਲਾਨ ਕੀਤਾ ਹੈ। ਇਹ ਦੌਰਾ ਇਸ ਸਾਲ 26 ਅਕਤੂਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ।

ਸਿੰਗਰ ਨੇ ਕੰਸਰਟ ਨਾਲ ਜੁੜੀ ਜਾਣਕਾਰੀ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਟੂਰ ਸਮਾਰੋਹ ਦੀਆਂ ਟਿਕਟਾਂ ਦੀ ਪ੍ਰੀ-ਸੇਲ ਭਲਕੇ ਦੁਪਹਿਰ 12 ਵਜੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਦੱਸਿਆ ਸੀ ਕਿ ਉਹ ਕਦੋਂ ਅਤੇ ਕਿਸ ਸ਼ਹਿਰ ‘ਚ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਆਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਤਰੀਕ ਅਤੇ ਸਥਾਨ ਦਾ ਵੀ ਖੁਲਾਸਾ ਕੀਤਾ ਹੈ।

ਦਿੱਲੀ— 26 ਅਕਤੂਬਰ
ਹੈਦਰਾਬਾਦ— 15 ਨਵੰਬਰ
ਅਹਿਮਦਾਬਾਦ- 17 ਨਵੰਬਰ
ਲਖਨਊ— 22 ਨਵੰਬਰ
ਪੁਣੇ— 24 ਨਵੰਬਰ
ਕੋਲਕਾਤਾ— 30 ਨਵੰਬਰ
ਬੈਂਗਲੁਰੂ— 6 ਦਸੰਬਰ
ਇੰਦੌਰ- 8 ਦਸੰਬਰ
ਚੰਡੀਗੜ੍ਹ- 14 ਦਸੰਬਰ
ਗੁਹਾਟੀ— 29 ਦਸੰਬਰ

ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ ਕਦੋਂ ਸ਼ੁਰੂ ਹੋਵੇਗੀ?

ਇਸ ਤੋਂ ਇਲਾਵਾ ਗਾਇਕ ਦਿਲਜੀਤ ਦੋਸਾਂਝ ਨੇ ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਹੁਣ ਐਚ.ਡੀ.ਐਫ.ਸੀ ਬੈਂਕ ਪਿਕਸਲ ਕਾਰਡ ਧਾਰਕਾਂ ਲਈ ਪ੍ਰੀ-ਸੇਲ ਟਿਕਟਾਂ ਦੀ ਬੁਕਿੰਗ 10 ਸਤੰਬਰ, 2024 ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਜਦੋਂ ਕਿ ਆਮ ਸੇਲ 12 ਸਤੰਬਰ 2024 ਨੂੰ ਦੁਪਹਿਰ 1 ਵਜੇ ਸ਼ੁਰੂ ਹੋਵੇਗੀ।

Exit mobile version