14 ਦਸੰਬਰ 2024: ਮਸ਼ਹੂਰ ਪੰਜਾਬੀ ਗਾਇਕ (punjabi singer) ਦਿਲਜੀਤ ਦੋਸਾਂਝ, (diljit dosanjh) ਜੋ ਇਨ੍ਹੀਂ ਦਿਨੀਂ ਆਪਣੇ ਕੰਸਰਟ (concert) ਨੂੰ ਲੈ ਕੇ ਸੁਰਖੀਆਂ ‘ਚ ਹਨ। ਹੁਣ ਦਿਲਜੀਤ (diljit) ਦੇ ਪ੍ਰਸ਼ੰਸਕਾਂ ਲਈ ਇੱਕ ਹੋਰ ਖੁਸ਼ਖਬਰੀ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿਲਜੀਤ ਦੇ ਨਵੇਂ ਗੀਤ (new song) ‘ਡੌਨ’ (don) ਨੇ ਹਲਚਲ ਮਚਾ ਦਿੱਤੀ ਹੈ ਅਤੇ ਕੁਝ ਹੀ ਘੰਟਿਆਂ ‘ਚ ਗੀਤ ਨੂੰ 10,47,247 ਵਿਊਜ਼ (views) ਮਿਲ ਚੁੱਕੇ ਹਨ।
ਦਿਲਜੀਤ ਦੇ ਇਸ ਗੀਤ ਨੂੰ ਇੰਨਾ ਪਸੰਦ ਕੀਤਾ ਜਾ ਰਿਹਾ ਹੈ ਕਿ ਕੁਝ ਹੀ ਸਮੇਂ ‘ਚ ਇਸ ਦੇ ਫਾਲੋਇੰਗ ਲੱਖਾਂ ਤੱਕ ਪਹੁੰਚ ਗਏ ਹਨ। ਦਿਲਜੀਤ ਦੇ ਇਸ ਗੀਤ ‘ਚ ਖਾਸ ਗੱਲ ਇਹ ਹੈ ਕਿ ਇਸ ‘ਚ ਸੁਪਰਸਟਾਰ ਸ਼ਾਹਰੁਖ ਖਾਨ ਦੀ ਆਵਾਜ਼ ਵੀ ਹੈ। ਇਸ ਗੀਤ ‘ਚ ਦੋਵੇਂ ਸੁਪਰਸਟਾਰ ਇਕੱਠੇ ਨਜ਼ਰ ਆ ਰਹੇ ਹਨ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਵੀਰਵਾਰ ਨੂੰ ਆਪਣੀ ਨਵੀਂ ਵੀਡੀਓ ਬਾਰੇ ਇੱਕ ਅਪਡੇਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਦੇ ਨਾਲ ਸ਼ਾਹਰੁਖ ਖਾਨ ਦੀ ਆਵਾਜ਼ ਵੀ ਸੁਣੀ ਜਾ ਸਕਦੀ ਹੈ। ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਮਿਊਜ਼ਿਕ ਇੰਡਸਟਰੀ ‘ਚ ਹਰ ਪਾਸੇ ਛਾਏ ਹੋਏ ਹਨ। ਲੋਕ ਉਸ ਦੇ ਗੀਤਾਂ ਅਤੇ ਉਸ ਵੱਲੋਂ ਕੀਤੇ ਜਾਣ ਵਾਲੇ ਸਮਾਰੋਹਾਂ ਦੇ ਦੀਵਾਨੇ ਹਨ।