June 28, 2024 4:54 pm
Diarrhoea

ਪਟਿਆਲਾ ਦੇ CIA ਸਟਾਫ ਨੇੜੇ ਨਿਊ ਮਹਿੰਦਰਾ ਕਲੋਨੀ ‘ਚ ਫੈਲਿਆ ਡਾਇਰੀਆ, ਦੋ ਬੱਚਿਆਂ ਦੀ ਮੌਤ

ਪਟਿਆਲਾ 6 ਅਗਸਤ 2022: ਪਟਿਆਲਾ (Patiala) ਦੇ ਸੀਆਈਏ ਸਟਾਫ ਦੇ ਨਜ਼ਦੀਕ ਪੈਂਦੀ ਨਿਊ ਇੰਦਰਾ ਕਲੋਨੀ ਵਿਖੇ ਅੱਜ ਡਾਇਰੀਆ (Diarrhoea) ਦੀ ਬਿਮਾਰੀ ਨਾਲ ਦੋ ਬੱਚਿਓ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ | ਜਿਸਦੇ ਚੱਲਦੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ |

ਇਸ ਇਲਾਕੇ ਵਿੱਚ ਦੋ ਬੱਚਿਆਂ ਦੀ ਮੌਤ ਦੇ ਨਾਲ 40 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਡਾਇਰੀਆ ਦੀ ਬਿਮਾਰੀ ਨਾਲ ਮਰਨ ਵਾਲਿਆਂ ਵਿੱਚ ਇਕ ਢਾਈ ਸਾਲ ਦੀ ਬੱਚੀ ਮਹਿਕ ਅਤੇ ਇੱਕ ਪੰਜ ਸਾਲ ਦੀ ਬੱਚੀ ਨਕੁਲ ਸ਼ਾਮਲ ਹੈ |

ਮਹਿੰਦਰਾ ਕਲੋਨੀ ਵਿਖੇ ਡਾਇਰੀਆ (Diarrhoea) ਦੇ ਕਰਕੇ ਦੋ ਬੱਚਿਆਂ ਦੀ ਮੌਤ ਹੋਣ ਤੋਂ ਬਾਅਦ ਨਗਰ ਨਿਗਮ ਦੀ ਟੀਮ ਅਤੇ ਸਿਹਤ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚੀ ਹੈ ਅਤੇ ਪੂਰੇ ਇਲਾਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਕੁਝ ਸ਼ੱਕੀ ਮਰੀਜ਼ਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਇਸਦੇ ਨਾਲ ਹੀ ਸਿਹਤ ਵਿਭਾਗ ਆਪਣੇ ਵੱਲੋਂ ਪੂਰੇ ਇਹਤਿਆਤ ਵਰਤਣ ਦੀ ਗੱਲ ਤਾਂ ਕਹਿ ਰਿਹੈ | ਜ਼ਿਕਰਯੋਗ ਹੈ ਇਕ ਮਹੀਨਾ ਪਹਿਲਾਂ ਵੀ ਪਟਿਆਲਾ ਵਿਖੇ ਡਾਇਰੀਆ ਫੈਲਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਡਾਇਰੀਆ ਦੀ ਬਿਮਾਰੀ ਨੇ ਪਟਿਆਲਾ ਵਿਖੇ ਦਸਤਕ ਦੇ ਦਿੱਤੀ ਹੈ |